ਵੱਡੀ ਖ਼ਬਰ ; ਸਕੂਲਾਂ ਨੂੰ ਜਾਰੀ ਹੋ ਗਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

Wednesday, Dec 25, 2024 - 05:33 AM (IST)

ਵੱਡੀ ਖ਼ਬਰ ; ਸਕੂਲਾਂ ਨੂੰ ਜਾਰੀ ਹੋ ਗਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ (ਵਿੱਕੀ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਿੰਪਲ ਮਦਾਨ ਨੇ ਉਨ੍ਹਾਂ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੇ ਅਜੇ ਤੱਕ ਆਪਣੇ ਵਿਦਿਆਰਥੀਆਂ ਦੀ ‘ਅਪਾਰ ਆਈ.ਡੀ.’ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਜਾਂ ਜਾਣਬੁੱਝ ਕੇ ਪ੍ਰਕਿਰਿਆ ਪੂਰੀ ਕਰਨ ’ਚ ਦੇਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਰੀ ਵਿਭਾਗੀ ਪੱਤਰ ਅਨੁੋਸਾਰ ਵਿਭਾਗ ਨੇ ਉਨ੍ਹਾਂ ਸਕੂਲਾਂ ਦੀ ਸੂਚੀ ਸਾਂਝੀ ਕੀਤੀ ਹੈ, ਜਿਨ੍ਹਾਂ ਨੇ ਵਾਰ-ਵਾਰ ਹਦਾਇਤਾਂ ਅਤੇ ਵਟਸਐਪ ਸੰਦੇਸ਼ਾਂ ਦੇ ਬਾਵਜੂਦ ‘ਅਪਾਰ ਆਈ.ਡੀ.’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ। ਵਿਭਾਗ ਨੇ ਇਸ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਲਈ ਸਬੰਧਤ ਸਕੂਲ ਮੁਖੀਆਂ ਨੂੰ ਵਿਅਕਤੀਗਤ ਤੌਰ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਹੋਵੇਗਾ।

ਇਹ ਵੀ ਪੜ੍ਹੋ- ਜਲੰਧਰ ਨਗਰ ਨਿਗਮ 'ਚ ਹਿੰਦੂ ਕੌਂਸਲਰ ਨੂੰ ਬਣਾਇਆ ਜਾ ਸਕਦੈ ਮੇਅਰ, 3-4 ਨਾਵਾਂ 'ਤੇ ਹੋਇਆ ਮੰਥਨ

ਦੱਸ ਦੇਈਏ ਕਿ ਅਪਾਰ ਆਈ.ਡੀ. ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਇਕ ਸਥਾਈ ਅਕਾਦਮਿਕ ਰਿਕਾਰਡ ਬਣਾਉਣ ਲਈ ਸ਼ੁਰੂ ਕੀਤੀ ਗਈ ਪਹਿਲ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਅਤੇ ਵਿੱਦਿਅਕ ਡਾਟਾ ਨੂੰ ਡਿਜੀਟਲ ਰੂਪ ’ਚ ਸੁਰੱਖਿਅਤ ਕਰਨਾ ਹੈ, ਜਿਸ ਨਾਲ ਭਵਿੱਖ ’ਚ ਰਿਕਾਰਡ ਪ੍ਰਬੰਧਨ ਅਤੇ ਵਿੱਦਿਅਕ ਪ੍ਰਕਿਰਿਆ ਨੂੰ ਪਾਰਦਰਸ਼ਤਾ ਯਕੀਨੀ ਕੀਤਾ ਜਾ ਸਕੇ।

ਸਿੱਖਿਆ ਵਿਭਾਗ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਸ ਮੁੱਦੇ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਸਬੰਧਤ ਸਕੂਲ ਮੁਖੀਆਂ ਨੂੰ ਵਿਅਕਤੀਗਤ ਤੌਰ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫਤਰ ’ਚ ਮੌਜੂਦ ਹੋ ਕੇ ਆਪਣੀ ਦੇਰੀ ਦਾ ਕਾਰਨ ਦੱਸਣਾ ਹੋਵੇਗਾ। ਇਹ ਕਦਮ ਇਹ ਯੀਕੀਨੀ ਕਰਨ ਲਈ ਚੁੱਕਿਆ ਗਿਆ ਹੈ ਕਿ ਸਾਰੇ ਵਿਦਿਆਰਥੀ ਇਸ ਡਿਜੀਟਲ ਪ੍ਰਣਾਲੀ ਦੇ ਲਾਭ ਦਾ ਹਿੱਸਾ ਬਣਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਨਗਰ ਨਿਗਮ ’ਚ ਮੇਅਰਸ਼ਿਪ ਨੂੰ ਲੈ ਕੇ ਫਸਿਆ ਪੇਚ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News