ਪੁਲਸ ਹਿਰਾਸਤ ’ਚੋਂ ਵਿਅਕਤੀ ਨੂੰ ਭਜਾਉਣ ਦੇ ਦੋਸ਼ ’ਚ 15 ਖ਼ਿਲਾਫ਼ ਮਾਮਲਾ ਦਰਜ

Thursday, Dec 26, 2024 - 05:13 PM (IST)

ਪੁਲਸ ਹਿਰਾਸਤ ’ਚੋਂ ਵਿਅਕਤੀ ਨੂੰ ਭਜਾਉਣ ਦੇ ਦੋਸ਼ ’ਚ 15 ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ, ਖੁੱਲਰ, ਮਲਹੋਤਰਾ) : ਪਿੰਡ ਸੁਧਾਰਾ ਵਿਖੇ ਪੁਲਸ ਹਿਰਾਸਤ ’ਚੋਂ ਵਿਅਕਤੀ ਨੂੰ ਭਜਾਉਣ ਦੇ ਦੋਸ਼ 'ਚ ਥਾਣਾ ਮੱਲਾਂਵਾਲਾ ਪੁਲਸ ਨੇ 3 ਬਾਏ ਨੇਮ ਵਿਅਕਤੀਆਂ ਅਤੇ 10-12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਐੱਸ. ਆਈ. ਰਾਧੇ ਸ਼ਾਮ ਸਮੇਤ ਪੁਲਸ ਪਾਰਟੀ ਦੋਸ਼ੀ ਪਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸੁਧਾਰਾ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੇ ਸਨ।

ਇਸ ਦੌਰਾਨ ਸੁਖਦੇਵ ਸਿੰਘ ਵਾਸੀ ਸੁਧਾਰਾ, ਕਰਤਾਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸੁਧਾਰਾ ਅਤੇ 10-12 ਅਣਪਛਾਤੇ ਵਿਅਕਤੀਆਂ ਨੇ ਦੋਸ਼ੀ ਪ੍ਰਦੀਪ ਸਿੰਘ ਨੂੰ ਪੁਲਸ ਪਾਰਟੀ ਤੋਂ ਛੁਡਵਾ ਕੇ ਭਜਾ ਦਿੱਤਾ। ਜਾਂਚਕਰਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News