ਨੂੰਹ-ਪੁੱਤ ਨੇ ਮਾਂ ਤੇ ਮਾਮੇ ''ਤੇ ਲਾਏ ਗੰਭੀਰ ਦੋਸ਼, ਪੁਲਸ ਨੂੰ ਦਿੱਤੀ ਸ਼ਿਕਾਇਤ
Saturday, Jan 04, 2025 - 02:29 PM (IST)
ਲੁਧਿਆਣਾ (ਵਰਮਾ): ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ 2024 ਵਿਚ ਘੁਮਾਰ ਮੰਡੀ ਦੀ ਰਹਿਣ ਵਾਲੀ ਜੋਤੀ ਗੁਪਤਾ ਨੇ ਆਪਣੀ ਸੱਸ ਅਤੇ ਮਾਮੇ ਸਹੁਰੇ ਦੇ ਪਰਿਵਾਰ ਖ਼ਿਲਾਫ਼ ਉਸ ਨੂੰ ਦਾਜ ਜਲਈ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਗ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ। ਪੁਲਸ ਅਫ਼ਸਰਾਂ ਵੱਲੋਂ ਇਸ ਬਾਰੇ ਜਾਂਚ ਕੀਤੀ ਗਈ। ਜਾਂਚ ਅਧਿਕਾਰੀ ਸੁਰਿੰਦਰ ਕੁਮਾਰ ਨੇ ਪੀੜਤਾ ਦੀ ਸੱਸ ਪ੍ਰੇਮ ਲਤਾ ਵਾਸੀ ਘੁਮਾਰ ਮੰਡੀ, ਮਾਮਾ ਸਹੁਰਾ ਕਮਲੇਸ਼ ਕੁਮਾਰ ਗੁਪਤਾ ਵਾਸੀ ਕਪੂਰਥਲਾ ਤੇ ਅਮਿਤ ਗੁਪਤਾ ਵਾਸੀ ਪਟਿਆਲਾ ਦੇ ਖ਼ਿਲਾਫ਼ ਧਾਰਾ 316(2),85,351(2),351(3),61(2) ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਜੋਤੀ ਗੁਪਤਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਸੱਸ ਪ੍ਰੇਮ ਲਤਾ ਅਤੇ ਮਾਮੇ ਸਹੁਰੇ ਦਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ। ਇਸ ਕੇਸ ਵਿਚ ਪੁੱਤਰ ਨੇ ਆਪਣੀ ਮਾਂ ਤੇ ਮਾਮੇ 'ਤੇ ਕੇਸ ਦਰਜ ਕਰਵਾਉਣ ਲਈ ਆਪਣੀ ਪਤਨੀ ਦੀ ਪੂਰੀ ਮਦਦ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8