ED ਨੇ ਮਨੀ ਲਾਂਡਰਿੰਗ ਮਾਮਲੇ ''ਚ ਫਾਰੂਕ ਅਬਦੁੱਲਾ ਨੂੰ ਪੁੱਛ-ਗਿੱਛ ਲਈ ਕੀਤਾ ਤਲਬ
Friday, May 27, 2022 - 01:15 PM (IST)
ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਮਾਮਲੇ 'ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਪੁੱਛ-ਗਿੱਛ ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਕੇ.ਸੀ.ਏ.) 'ਚ ਕਥਿਤ ਵਿੱਤੀ ਬੇਨਿਯਮੀਆਂ ਦੇ ਸਬੰਧ 'ਚ ਕੀਤੀ ਜਾਵੇਗੀ।ਸੰਘੀਏ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਸੰਮਨ ਧਨ ਸੋਧ ਰੋਕਥਾਮ ਕਾਨੂੰਨ (ਏ.ਪੀ.ਐੱਮ.ਐੱਲ.ਏ.) ਦੇ ਅਧੀਨ ਜਾਰੀ ਕੀਤਾ ਗਿਆ ਹੈ ਅਤੇ ਅਬਦੁੱਲਾ ਨੂੰ 31 ਮਈ ਨੂੰ ਈ.ਡੀ. ਦੇ ਦਿੱਲੀ ਸਥਿਤ ਹੈੱਡ ਕੁਆਰਾਟਰ 'ਚ ਤਲਬ ਕੀਤਾ ਗਿਆ ਹੈ।
ਈ.ਡੀ. ਨੇ 2020 'ਚ ਇਸ ਮਾਮਲੇ ਵਿਚ ਅਬਦੁੱਲਾ ਦੀ 11.86 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਈ.ਡੀ. ਨੇ ਇਸ ਮਾਮਲੇ ਵਿਚ 84 ਸਾਲਾ ਨੈਸ਼ਨਲ ਕਾਨਫਰੰਸ ਸਰਪ੍ਰਸਤ ਤੋਂ ਕਈ ਵਾਰ ਪੁੱਛਗਿੱਛ ਕੀਤੀ ਹੈ। ਈ.ਡੀ. ਨੇ ਦੋਸ਼ ਲਾਇਆ ਸੀ ਕਿ ਅਬਦੁੱਲਾ ਨੇ ਅਤੀਤ 'ਚ ਜੇ.ਕੇ.ਸੀ.ਏ. ਦੇ ਪ੍ਰਧਾਨ ਵਜੋਂ ਆਪਣੇ ਅਹੁਦੇ ਦੀ 'ਦੁਰਵਰਤੋਂ' ਕੀਤੀ ਸੀ ਅਤੇ ਖੇਡ ਸੰਸਥਾ ਵਿਚ ਇਸ ਤਰੀਕੇ ਨਾਲ ਨਿਯੁਕਤੀਆਂ ਕੀਤੀਆਂ ਸਨ ਜਿਸ ਨਾਲ ਬੀ.ਸੀ.ਸੀ.ਆਈ. ਸਪਾਂਸਰਡ ਫੰਡਾਂ ਦੀ ਦੁਰਵਰਤੋਂ ਹੋ ਸਕਦੀ ਸੀ।