ED ਨੇ ਅਮਰੀਕਾ ਤੋਂ ਪਰਤੇ ਵਿਅਕਤੀ ਤੋਂ 50 ਲੱਖ ਰੁਪਏ ਮੁੱਲ ਦੇ ਅਮਰੀਕੀ ਡਾਲਰ ਕੀਤੇ ਜ਼ਬਤ

03/23/2024 7:18:38 PM

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਅਮਰੀਕਾ ਤੋਂ ਦਿੱਲੀ ਹੁੰਦੇ ਹੋਏ ਵਡੋਦਰਾ ਹਵਾਈ ਅੱਡੇ 'ਤੇ ਉਤਰੇ ਇਕ ਵਿਅਕਤੀ ਤੋਂ ਕਰੀਬ 50 ਲੱਖ ਰੁਪਏ ਮੁੱਲ ਦੇ ਅਮਰੀਕੀ ਡਾਲਰ ਜ਼ਬਤ ਕੀਤੇ ਹਨ। ਕੇਂਦਰੀ ਏਜੰਸੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਵਡੋਦਰਾ 'ਚ ਉਸ ਵਿਅਕਤੀ ਦੇ ਘਰ ਵੀ ਤਲਾਸ਼ੀ ਲਈ। ਹਾਲਾਂਕਿ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

ਈ.ਡੀ. ਨੇ ਇਕ ਬਿਆਨ 'ਚ ਕਿਹਾ ਕਿ ਉਸ ਵਿਅਕਤੀ ਨੇ ਸ਼ੁੱਕਰਵਾਰ ਨੂੰ ਅਮਰੀਕਾ ਤੋਂ ਦਿੱਲੀ ਪਹੁੰਚਣ ਤੋਂ ਬਾਅਦ ਉੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੂੰ ਵਿਦੇਸ਼ੀ ਮੁਦਰਾ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਜਦੋਂ ਉਹ ਵਿਅਕਤੀ ਦਿੱਲੀ ਤੋਂ ਹਰ ਉਡਾਣ ਰਾਹੀਂ ਵਡੋਦਰਾ ਪਹੁੰਚਿਆ ਤਾਂ ਉਸ ਨੂੰ ਰੋਕ ਲਿਆ ਗਿਆ ਅਤੇ ਉਸ ਦੇ ਬੈਗ 'ਚੋਂ 60 ਹਜ਼ਾਰ ਅਮਰੀਕੀ ਡਾਲਰ (ਲਗਭਗ 50 ਲੱਖ ਰੁਪਏ) ਬਰਾਮਦ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News