ED ਦੇ ਛਾਪੇ ''ਤੇ ਬੋਲੇ ਕੇਜਰੀਵਾਲ- ਸੰਜੇ ਸਿੰਘ ਦੇ ਘਰ ਕੁਝ ਨਹੀਂ ਮਿਲੇਗਾ

Wednesday, Oct 04, 2023 - 03:18 PM (IST)

ED ਦੇ ਛਾਪੇ ''ਤੇ ਬੋਲੇ ਕੇਜਰੀਵਾਲ- ਸੰਜੇ ਸਿੰਘ ਦੇ ਘਰ ਕੁਝ ਨਹੀਂ ਮਿਲੇਗਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪੇ ਦਿਖਾਉਂਦੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 2024 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਨੂੰ ਦੇਖਦੇ ਹੋਏ ਪਰੇਸ਼ਾਨੀ ਭਰੇ ਕਦਮ ਚੁੱਕ ਰਹੀ ਹੈ।'' 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹੇ ਕਈ ਛਾਪੇ ਮਾਰੇ ਜਾਣਗੇ ਪਰ ਡਰਨ ਦੀ ਕੋਈ ਲੋੜ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਈ.ਡੀ. ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ 'ਚ ਬੁੱਧਵਾਰ ਸਵੇਰੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਕੰਪਲੈਕਸਾਂ 'ਤੇ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਮਾਮਲੇ ਨਾਲ ਜੁੜੇ ਕੁਝ ਹੋਰ ਲੋਕਾਂ ਦੇ ਕੰਪਲੈਕਸ 'ਤੇ ਵੀ ਛਾਪੇ ਮਾਰੇ ਜਾ ਰਹੇ ਹਨ।

ਇਹ ਵੀ ਪੜ੍ਹੋ : 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਕੀਤੀ ਛਾਪੇਮਾਰੀ

ਕੇਜਰੀਵਾਲ ਨੇ ਓਖਲਾ 'ਲੈਂਡਫਿਲ' ਸਥਾਨ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਕਿਹਾ,''ਉਹ ਇਕ ਸਾਲ ਤੋਂ ਸ਼ਰਾਬ ਘਪਲੇ ਦੀ ਜਾਂਚ ਕਰ ਰਹੇ ਹਨ ਪਰ ਅਜੇ ਤੱਕ ਕੁਝ ਨਹੀਂ ਮਿਲਿਆ ਹੈ। ਸੰਜੇ ਸਿੰਘ ਦੇ ਘਰ ਕੁਝ ਨਹੀਂ ਮਿਲੇਗਾ। ਜਦੋਂ ਕਿਸੇ ਨੂੰ ਹਾਰ ਦਿੱਸ ਰਹੀ ਹੁੰਦੀ ਹੈ ਤਾਂ ਉਹ ਪਰੇਸ਼ਾਨੀ ਭਰੇ ਕਦਮ ਚੁੱਕਦੇ ਹਨ। ਅਜੇ ਇਹੀ ਹੋ ਰਿਹਾ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਚੋਣਾਂ ਨੇੜੇ ਆਉਣ 'ਤੇ ਅਜਿਹੇ ਛਾਪੇ ਵਧਣਗੇ। ਕੇਜਰੀਵਾਲ ਨੇ ਕਿਹਾ,''ਚੋਣਾਂ ਨੇੜੇ ਆਉਣ 'ਤੇ ਈ.ਡੀ., ਸੀ.ਬੀ.ਆਈ., ਇਨਕਮ ਟੈਕਸ ਵਿਭਾਗ ਅਤੇ ਪੁਲਸ ਸਾਰੀਆਂ ਏਜੰਸੀਆਂ ਚੌਕਸ ਹੋ ਜਾਣਗੀਆਂ। ਕੱਲ੍ਹ ਪੱਤਰਕਾਰਾਂ ਦੇ ਕੰਪਲੈਕਸਾਂ 'ਤੇ ਛਾਪੇ ਮਾਰੇ ਸਨ ਅਤੇ ਅੱਜ ਸੰਜੇ ਸਿੰਘ ਦੇ ਕੰਪਲੈਕਸ 'ਤੇ। ਅਜਿਹੇ ਕਈ ਛਾਪੇ ਮਾਰੇ ਜਾਣਗੇ ਪਰ ਡਰਨ ਦੀ ਕੋਈ ਗੱਲ ਨਹੀਂ ਹੈ।'' ਸੁਪਰੀਮ ਕੋਰਟ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੇ ਸੰਬੰਧ 'ਚ ਕੇਜਰੀਵਾਲ ਨੇ ਕਿਹਾ,''ਬੱਚਿਆਂ ਦੀਆਂ ਦੁਆਵਾਂ ਉਨ੍ਹਾਂ ਨਾਲ ਹਨ। ਸਾਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਨਿਆਂ ਮਿਲੇਗਾ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News