ਰਾਮ ਤੀਰਥ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਿਸ਼ਾਲ ਰੈਲੀ ਅੱਜ
Sunday, May 04, 2025 - 10:49 AM (IST)

ਰਾਜਾਸਾਂਸੀ(ਰਾਜਵਿੰਦਰ)-ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 4 ਮਈ ਨੂੰ ਇਤਿਹਾਸਕ ਅਸਥਾਨ ਭਗਵਾਨ ਵਾਲਮੀਕਿ ਸਥਲ/ਰਾਮ ਤੀਰਥ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦ੍ਰਿੜ੍ਹ ਇਰਾਦੇ ਨਾਲ ਪਿੰਡ-ਪਿੰਡ ਨਸ਼ਾ ਮੁਕਤੀ ਯਾਤਰਾ ਦੇ ਆਗਾਜ਼ ਦਾ ਬਿਗਲ ਵਜਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਮੀਂਹ-ਤੂਫ਼ਾਨ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ update
ਇਸ ’ਚ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ, ਮੰਤਰੀ ਮੰਡਲ, ਵਿਧਾਇਕ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ, ਜਦੋਂਕਿ ਇਸ ਨਸ਼ਾ ਮੁਕਤੀ ਯਾਤਰਾ ਰੈਲੀ ‘ਚ ਜ਼ਿਲੇ ਭਰ ’ਚ ਪਾਰਟੀ ਦੇ ਵਾਲੰਟੀਅਰ, ਅਹੁਦੇਦਾਰ, ਸੈਲਫ ਡਿਫੈਂਸ ਕਮੇਟੀਆਂ, ਸਰਪੰਚ, ਪੰਚ, ਨੰਬਰਦਾਰ, ਨਸ਼ਾ ਵਿਰੋਧੀ ਸਮਾਜ ਸੇਵੀ ਸੰਸਥਾਵਾਂ ਤੇ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ੍ਹ ਆਮ ਲੋਕ ਵੱਡੀ ਪੱਧਰ ’ਤੇ ਕਾਫਲਿਆਂ ਦੇ ਰੂਪ ’ਚ ਪੁੱਜਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਅੰਦਰ ਸੁੱਤਾ ਪਿਆ ਬਜ਼ੁਰਗ ਬੁਰੀ ਤਰ੍ਹਾਂ ਝੁਲਸਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8