ਫਿਰੋਜ਼ਪੁਰ ਦੇ ਘਰ ''ਤੇ ਡਿੱਗਿਆ ਡਰੋਨ, ਲੱਗ ਗਈ ਅੱਗ
Friday, May 09, 2025 - 10:01 PM (IST)

ਫਿਰੋਜ਼ਪੁਰ : ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫਿਰੋਜ਼ਪੁਰ ਦੇ ਇਕ ਘਰ ਉੱਤੇ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ 'ਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੁਲਸਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਘਰ ਵਿਚ ਖੜੀ ਇਕ ਕਾਰ ਉੱਤੇ ਜਾ ਡਿੱਗਿਆ, ਜਿਸ ਤੋਂ ਬਾਅਦ ਉਥੇ ਅੱਗ ਲੱਗ ਗਈ।