ਬੰਗਾਲ ਦੇ ਮੰਤਰੀ ਚੰਦਰਨਾਥ ਦੇ ਘਰ ED ਦਾ ਛਾਪਾ, ਜ਼ਬਤ ਕੀਤੇ ਜਾਇਦਾਦ ਦਸਤਾਵੇਜ਼ ਤੇ 40 ਲੱਖ ਰੁਪਏ

Saturday, Mar 23, 2024 - 04:11 PM (IST)

ਬੰਗਾਲ ਦੇ ਮੰਤਰੀ ਚੰਦਰਨਾਥ ਦੇ ਘਰ ED ਦਾ ਛਾਪਾ, ਜ਼ਬਤ ਕੀਤੇ ਜਾਇਦਾਦ ਦਸਤਾਵੇਜ਼ ਤੇ 40 ਲੱਖ ਰੁਪਏ

ਕੋਲਕਾਤਾ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਬੀਰਭੂਮ ਜ਼ਿਲ੍ਹੇ ਵਿਚ ਪੱਛਮੀ ਬੰਗਾਲ ਦੇ ਮੰਤਰੀ ਚੰਦਰਨਾਥ ਸਿਨਹਾ ਦੀ ਰਿਹਾਇਸ਼ 'ਤੇ 14 ਘੰਟੇ ਤੱਕ ਕੀਤੀ ਛਾਪੇਮਾਰੀ ਵਿਚ ਜਾਇਦਾਦ ਸਬੰਧੀ ਕਈ ਸਬੂਤ, ਇਕ ਮੋਬਾਇਲ ਫੋਨ ਅਤੇ 40 ਲੱਖ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਈਡੀ ਦੇ ਅਧਿਕਾਰੀਆਂ ਨੇ ਸਕੂਲ ਭਰਤੀ ਘਪਲੇ ਦੇ ਸਬੰਧ ਵਿਚ ਏਜੰਸੀ ਦੀ ਜਾਂਚ ਦੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਸਿਨਹਾ ਦੇ ਬੋਲਪੁਰ ਸਥਿਤ ਰਿਹਾਇਸ਼ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ।

ਇਹ ਵੀ ਪੜ੍ਹੋ- ਕਲਯੁੱਗੀ ਪੁੱਤ ਦਾ ਬੇਰਹਿਮ ਕਾਰਾ, ਪਿਓ ਦਾ ਕਤਲ ਕਰ ਘਰ ਦੇ ਵਿਹੜੇ 'ਚ ਦਫ਼ਨਾਈ ਲਾਸ਼

ਈਡੀ ਦੇ ਅਧਿਕਾਰੀ ਨੇ ਦੱਸਿਆ ਕਿ ਸਿਨਹਾ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਉਨ੍ਹਾਂ ਦੀ ਰਿਹਾਇਸ਼ 'ਤੇ ਇੰਨੀ ਵੱਡੀ ਮਾਤਰਾ ਵਿਚ ਨਕਦੀ ਕਿਉਂ ਰੱਖੀ ਗਈ ਸੀ। ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਅਸੀਂ ਆਪਣੀ ਜਾਂਚ ਦੇ ਸਬੰਧ ਵਿਚ ਜਾਇਦਾਦ ਨਾਲ ਸਬੰਧਤ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਇਕ ਮੋਬਾਇਲ ਫੋਨ ਅਤੇ 40 ਲੱਖ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਹੈ। ਅਸੀਂ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ। ਕੇਂਦਰੀ ਏਜੰਸੀ ਨੇ ਸਿਨਹਾ ਦੀ ਰਿਹਾਇਸ਼ 'ਤੇ ਉਸ ਸਮੇਂ ਛਾਪਾ ਮਾਪਿਆ, ਜਦੋਂ ਉਹ ਬੋਲਪੁਰ ਤੋਂ ਕਰੀਬ 90 ਕਿਲੋਮੀਟਰ ਦੂਰ ਮੁਰਾਰਈ 'ਚ ਆਪਣੀ ਜੱਦੀ ਰਿਹਾਇਸ਼ੀ 'ਤੇ ਸਨ। ਈਡੀ ਦੇ ਅਧਿਕਾਰੀਆਂ ਨੇ ਸਿਨਹਾ ਨੂੰ ਬੋਲਪੁਰ ਵਾਪਸ ਆਉਣ ਨੂੰ ਕਿਹਾ ਅਤੇ ਉਨ੍ਹਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪਤਨੀ ਸੁਨੀਤਾ ਨੇ ਤੋੜੀ ਚੁੱਪੀ, ਪਤੀ ਦੇ ਜੇਲ੍ਹ ਤੋਂ ਭੇਜੇ ਸੰਦੇਸ਼ ਨੂੰ ਕੀਤਾ ਸਾਂਝਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News