ਈ.ਡੀ. ਨੇ ਸਾਬਕਾ ਮੁੱਖ ਮੰਤਰੀ ਚੌਟਾਲਾ ਦਾ ਫਾਰਮ ਹਾਊਸ ਕੀਤਾ ਸੀਲ

12/04/2019 6:32:35 PM

ਨਵੀਂ ਦਿੱਲੀ—ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੇ ਤੇਜਾਖੇੜਾ ਸਥਿਤ ਫਾਰਮ ਹਾਊਸ ਅਤੇ ਇਸ ਦੇ ਅੰਦਰ ਬਣੀ ਰਿਹਾਈਸ਼ੀ ਇਮਾਰਤ ਨੂੰ ਅੱਜ ਭਾਵ ਬੁੱਧਵਾਰ  ਸੀਲ ਕਰ ਦਿੱਤੀ। ਇਹ ਕਾਰਵਾਈ ਚੌਟਾਲਾ ਖਿਲਾਫ ਐਲਾਨ ਆਮਦਨੀ ਤੋਂ ਜ਼ਿਆਦਾ ਸੰਪੱਤੀ ਨੂੰ ਲੈ ਕੇ ਦਰਜ ਕੀਤੇ ਗਏ ਮਾਮਲੇ 'ਚ ਕੀਤੀ ਗਈ ਹੈ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈ.ਡੀ. ਦੇ ਚੰਡੀਗੜ੍ਹ ਖੇਤਰੀ ਦਫਤਰ ਦੇ ਸੰਯੁਕਤ ਡਾਇਰੈਕਟਰ ਦਿਨੇਸ਼ ਗੁਪਤਾ ਦੀ ਅਗਵਾਈ 'ਚ ਇੱਕ ਟੀਮ ਨੇ ਦੁਪਹਿਰ ਲਗਭਗ 12 ਵਜੇ ਤੇਜਾਖੇੜਾ ਫਾਰਮ ਹਾਊਸ ਪਹੁੰਚੀ। ਉਸ ਦੇ ਨਾਲ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਾਵਧਾਨੀ ਦੇ ਤੌਰ 'ਤੇ ਕੇਂਦਰੀ ਰਿਜ਼ਰਵ ਪੁਲਸ ਬਲ ਦੀ ਟੀਮ ਵੀ ਨਾਲ ਸੀ। ਫਾਰਮ ਹਾਊਸ ਨੂੰ ਸੀਲ ਕਰਨ ਦੀ ਕਾਰਵਾਈ ਦੌਰਾਨ ਕਿਸੇ ਵੀ ਵਿਅਕਤੀ ਅਤੇ ਮੀਡੀਆ ਨੂੰ ਕੋਲ ਨਹੀਂ ਆਉਣ ਦਿੱਤਾ। ਇਹ ਕਾਰਵਾਈ ਲਗਭਗ 2 ਘੰਟੇ ਤੱਕ ਚੱਲੀ। ਕਾਰਵਾਈ ਨੂੰ ਲੈ ਕੇ ਈ.ਡੀ. ਦੇ ਅਧਿਕਾਰੀਆਂ ਨੇ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਾ ਦਿੰਦੇ ਹੋਏ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

PunjabKesari

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਫਾਰਮ ਹਾਊਸ 'ਤੇ ਪਹੁੰਚੀ ਟੀਮ ਨੇ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰਿਕ ਮੈਂਬਰਾਂ ਦੇ ਬਾਰੇ ਪੁੱਛਿਆ ਅਤੇ ਇਸ ਤੋਂ ਬਾਅਦ ਲਗਭਗ ਡੇਢ ਦਰਜਨ ਅਧਿਕਾਰੀ ਅਤੇ ਕਰਮਚਾਰੀ ਰਿਹਾਇਸ਼ 'ਚ ਗਏ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰਿਹਾਇਸ਼ ਖੇਤਰ 'ਚ ਕਿਸੇ ਨੂੰ ਆਉਣ ਨਹੀਂ ਦਿੱਤਾ ਗਿਆ। ਰਿਹਾਇਸ਼ ਅਤੇ ਫਾਰਮ ਹਾਊਸ ਨੂੰ ਸੀਲ ਕਰਨ ਤੋਂ ਬਾਅਦ ਈ.ਡੀ. ਦੀ ਟੀਮ ਨੇ ਇਸ ਦੇ ਬਾਹਰ ਇੱਕ ਨੋਟਿਸ ਚਿਪਕਾ ਦਿੱਤਾ।

PunjabKesari

ਜ਼ਿਕਰਯੋਗ ਹੈ ਕਿ ਸਾਲ 2010 ਦੌਰਾਨ ਸੂਬੇ 'ਚ ਕਾਂਗਰਸ ਸ਼ਾਸਨ ਦੌਰਾਨ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਅਜੈ ਚੌਟਾਲਾ ਅਤੇ ਅਭੈ ਚੌਟਾਲਾ ਖਿਲਾਫ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਪ੍ਰਤਾਪ ਸਿੰਘ ਚੌਟਾਲਾ ਅਤੇ ਪਲਵਲ ਦੇ ਉਸ ਸਮੇਂ ਦੇ ਵਿਧਾਇਕ ਕਰਨ ਸਿੰਘ ਦਲਾਲ ਦੀ ਸ਼ਿਕਾਇਤ 'ਤੇ ਈ.ਡੀ. ਨੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਓਮ ਪ੍ਰਕਾਸ਼ ਚੌਟਾਲਾ ਨੇ ਉਨ੍ਹਾਂ ਦੇ ਮੁੱਖ ਮੰਤਰੀ ਰਹਿੰਦੇ ਹੋਏ ਆਮਦਨ ਤੋਂ ਜ਼ਿਆਦਾ ਸੰਪੱਤੀ ਦੀ ਕਮਾਈ ਕੀਤੀ। ਈ.ਡੀ. ਨੇ ਚੌਟਾਲਾ ਪਰਿਵਾਰ ਦੇ ਤੇਜਾਖੇੜਾ ਫਾਰਮ ਹਾਊਸ ਤੋਂ ਇਲਾਵਾ ਚੰਡੀਗੜ੍ਹ, ਦਿੱਲੀ ਅਤੇ ਹਿਮਾਚਲ ਆਦਿ ਸੂਬਿਆਂ 'ਚ ਸੰਪੱਤੀਆਂ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਈ. ਡੀ. ਨੇ ਹਿਮਾਚਲ ਪ੍ਰਦੇਸ਼ 'ਚ ਚੌਟਾਲਾ ਪਰਿਵਾਰ ਦੇ ਇੱਕ ਹੋਟਲ ਨੂੰ ਵੀ ਸੀਲ ਕੀਤਾ ਸੀ।

PunjabKesari

ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦਾ ਵੱਡਾ ਪੁੱਤਰ ਅਜੈ ਸਿੰਘ ਚੌਟਾਲਾ ਇਨੈਲੋ ਸ਼ਾਸਨ ਦੌਰਾਨ ਹੋਏ ਜੇ.ਬੀ.ਟੀ ਸਿੱਖਿਆ ਭਰਤੀ ਘੋਟਾਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਸਜ਼ਾ ਭੁਗਤ ਰਹੇ ਹਨ। ਪਿਛਲੇ ਹਫਤੇ ਓਮ ਪ੍ਰਕਾਸ਼ ਚੌਟਾਲਾ ਨੇ ਉਮਰ ਦੇ ਆਧਾਰ 'ਤੇ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ, ਜਿਸ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਹੈ।


Iqbalkaur

Content Editor

Related News