ਆਬਕਾਰੀ ਨੀਤੀ ਮਾਮਲੇ ''ਚ ਝੂਠੇ ਸਬੂਤਾਂ ਨਾਲ ਅਦਾਲਤ ਨੂੰ ਗੁੰਮਰਾਹ ਕਰ ਰਿਹਾ ED : ਕੇਜਰੀਵਾਲ

Friday, Apr 14, 2023 - 03:58 PM (IST)

ਆਬਕਾਰੀ ਨੀਤੀ ਮਾਮਲੇ ''ਚ ਝੂਠੇ ਸਬੂਤਾਂ ਨਾਲ ਅਦਾਲਤ ਨੂੰ ਗੁੰਮਰਾਹ ਕਰ ਰਿਹਾ ED : ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਈ.ਡੀ. 'ਤੇ ਆਬਕਾਰੀ ਨੀਤੀ ਮਾਮਲੇ 'ਚ ਅਦਾਲਤ ਨੂੰ ਝੂਠੇ ਸਬੂਤਾਂ ਨਾਲ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਦਿੱਲੀ ਵਿਧਾਨ ਸਭਾ 'ਚ ਅੰਬੇਡਕਰ ਜਯੰਤੀ ਮੌਕੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਈ.ਡੀ. ਲੋਕਾਂ 'ਤੇ ਤਸ਼ੱਦਦ ਕਰਕੇ ਅਤੇ ਉਨ੍ਹਾਂ 'ਤੇ ਦਬਾਅ ਪਾ ਕੇ ਝੂਠੇ ਬਿਆਨ ਲੈ ਰਹੀ ਹੈ। 

ਸੰਜੇ ਸਿੰਘ ਦੇ ਮਾਮਲੇ 'ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਨੇ ਵੱਖ ਬਿਆਨ ਦਿੱਤਾ ਅਤੇ ਈ.ਡੀ. ਨੇ ਦੋਸ਼ ਪੱਤਰ 'ਚ ਕੁਝ ਹੋਰ ਲਿਖਿਆ। ਮੱਖ ਮੰਤਰੀ ਨੇ ਈ.ਡੀ. ਦੁਆਰਾ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਲਗਾਏ ਗਏ ਮੋਬਾਇਲ ਫੋਨ ਨਸ਼ਟ ਕਰਨ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਈ.ਡੀ. ਨੇ ਦਾਅਵਾ ਕੀਤਾ ਹੈ ਕਿ ਸਿਸੋਦੀਆ ਨੇ ਆਪਣੇ ਮੋਬਾਇਲ ਫੋਨ ਨਸ਼ਟ ਕਰ ਦਿੱਤੇ ਸਨ ਪਰ ਇਨ੍ਹਾਂ 'ਚੋਂ ਕਈ ਫੋਨ ਜਾਂ ਏਜੰਸੀ ਦੇ ਕੋਲ ਹਨ। ਕੇਜਰੀਵਾਲ ਨੇ ਕਿਹਾ ਕਿ ਈ.ਡੀ. ਅਦਾਲਤ ਨੂੰ ਝੂਠੇ ਸਬੂਤਾਂ ਨਾਲ ਗੁੰਮਰਾਹ ਕਰ ਰਹੀ ਹੈ, ਲੋਕਾਂ 'ਤੇ ਤਸ਼ੱਦਦ ਕਰ ਰਹੀ ਹੈ ਅਤੇ ਝੂਠੇ ਬਿਆਨ ਲੈ ਰਹੀ ਹੈ। ਇਸ ਪੂਰੇ ਮਾਮਲੇ 'ਚ ਕੁਝ ਵੀ ਨਹੀਂ ਹੈ। ਪੂਰਾ ਮਾਮਲਾ ਮਨਘੜਤ ਅਤੇ ਝੂਠੇ ਸਬੂਤਾਂ 'ਤੇ ਆਧਾਰਿਤ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਡਾ. ਬੀ.ਆਰ. ਅੰਬੇਡਕਰ ਦੇ ਨਕਸ਼ੇਕਦਮ 'ਤੇ ਚਲਦੇ ਹੋਏ ਸਿੱਖਿਆ ਨੂੰ ਸਭ ਤੋਂ ਜ਼ਿਆਦਾ ਮਹੱਤਵ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਹੈ, ਜੋ ਭਾਰਤੀ ਇਤਿਹਾਸ ਦੇ ਸਭ ਤੋਂ ਚਮਕਦੇ ਸਿਤਾਰੇ ਹਨ, ਜਿਨ੍ਹਾਂ ਨੂੰ ਉੱਚ ਸਿੱਖਿਆ ਹਾਸਿਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ ਜਿਨ੍ਹਾਂ ਨੇ ਅਖੀਰ ਭਾਰਤ ਦਾ ਸੰਵਿਧਾਨ ਲਿਖਿਆ। 


author

Rakesh

Content Editor

Related News