ED ਦੇ ਸਾਬਕਾ ਡਿਪਟੀ ਡਾਇਰੈਕਟਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ

Wednesday, Nov 29, 2017 - 01:09 AM (IST)

ਨਵੀਂ ਦਿੱਲੀ/ਚੰਡੀਗੜ੍ਹ— ਸੀ. ਬੀ. ਆਈ. ਨੇ ਇੰਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਇਕ ਸਾਬਕਾ ਡਿਪਟੀ ਡਾਇਰੈਕਟਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਮਾਮਲਾ ਦਰਜ ਕੀਤਾ ਹੈ। ਸੀ. ਬੀ. ਆਈ. ਵਲੋਂ ਦਰਜ ਐੱਫ. ਆਈ. ਆਰ. 'ਚ ਕਿਹਾ ਗਿਆ ਹੈ ਕਿ ਗੁਰਨਾਮ ਸਿੰਘ 2012 'ਚ ਚੰਡੀਗੜ੍ਹ ਸਥਿਤ ਸੈਂਟਰਲ ਫੋਰੇਂਸਿਕ ਸਾਈਂਸ ਲੈਬ ਤੋਂ ਸੀਨੀਅਰ ਅਹੁਦੇ ਲਈ ਈ. ਡੀ. ਭੇਜੇ ਗਏ ਸਨ, ਜਿਥੇ ਉਹ ਜਨਵਰੀ 2017 ਤਕ ਈ. ਡੀ. 'ਚ ਰਹੇ। ਇਸ ਦੌਰਾਨ ਉਨ੍ਹਾਂ ਦੀ ਆਮਦਨ ਵਾਸਤਵਿਕ ਆਮਦਨ ਤੋਂ ਕਰੀਬ 328 ਫੀਸਦੀ ਵੱਧ ਗਈ ਸੀ। 
ਐੱਫ. ਆਈ. ਆਰ. 'ਚ ਸੀ. ਬੀ. ਆਈ. ਨੇ ਕਿਹਾ ਹੈ ਕਿ ਮਨੀ ਲਾਂਡਰਿੰਗ ਰੋਧੀ ਏਜੰਸੀ 'ਚ ਪ੍ਰਤੀਨਿਧਤਾ 'ਤੇ ਭੇਜੇ ਜਾਣ ਦੇ ਸਮੇਂ ਗੁਰਨਾਮ ਸਿੰਘ ਦੀ ਕੁੱਲ ਸੰਪਤੀ 12.86 ਲੱਖ ਰੁਪਏ ਸੀ ਪਰ 5 ਸਾਲਾ 'ਚ ਇਹ ਵੱਧ ਕੇ 1.85 ਕਰੋੜ ਰੁਪਏ ਹੋ ਗਈ। ਇਨ੍ਹਾਂ 5 ਸਾਲਾਂ 'ਚ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ ਨੇ ਇਕ ਲਗਜ਼ਰੀ ਕਾਰ, ਸੰਪਤੀਆਂ ਖਰੀਦੀਆਂ ਅਤੇ ਜ਼ਿਆਦਾ ਕੀਮਤ ਦੇ ਲੈਣ-ਦੇਣ ਕੀਤੇ। ਇਸ ਦੌਰਾਨ ਹੋਈ ਆਮਦਨ ਦੇ ਖਰਚ ਘਟਾਉਣ ਤੋਂ ਬਾਅਦ ਸੀ. ਬੀ. ਆਈ. ਨੇ ਸਿੱਟਾ ਕੱਢਿਆ ਕਿ ਉਨ੍ਹਾਂ ਦੀ ਸੰਪਤੀ ਦਾ ਮੁੱਲ ਉਨ੍ਹਾਂ ਦੀ ਜਾਇਜ਼ ਆਮਦਨ ਤੋਂ 328 ਫੀਸਦੀ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ।


Related News