ED ਵੱਲੋਂ ਯੈੱਸ ਬੈਂਕ ਦੇ 'ਬਾਨੀ' ਰਾਣਾ ਕਪੂਰ 'ਤੇ ਤਡ਼ਕਸਾਰ 3 ਵਜੇ ਵੱਡੀ ਕਾਰਵਾਈ

03/08/2020 11:47:54 AM

ਮੁੰਬਈ— ਸਰਕਾਰ ਵੱਲੋਂ ਸੰਕਟਗ੍ਰਸਤ ਯੈੱਸ ਬੈਂਕ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਨੀਵਾਰ ਦੇਰ ਰਾਤ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਮੁੰਬਈ 'ਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਈ. ਡੀ. ਨੇ ਬੈਂਕ ਦੇ ਸਾਬਕਾ ਪ੍ਰਮੋਟਰ ਅਤੇ ਸੰਸਥਾਪਕ ਰਾਣਾ ਕਪੂਰ ਦੇ ਘਰ ਛਾਪੇਮਾਰੀ ਵੀ ਕੀਤੀ ਸੀ। ਰਿਪੋਰਟਾਂ ਮੁਤਾਬਕ, ਮੁੰਬਈ ਸਥਿਤ ਈ. ਡੀ. ਦਫਤਰ 'ਚ ਰਾਣਾ ਕਪੂਰ ਤੋਂ ਲਗਾਤਾਰ ਪੁੱਛਗਿੱਛ ਹੋ ਰਹੀ ਹੈ।
 

ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਕਪੂਰ ਕਥਿਤ ਤੌਰ 'ਤੇ ਜਾਂਚ 'ਚ ਸਹਿਯੋਗ ਨਹੀਂ ਦੇ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਮਨੀ ਲਾਂਡਰਿੰਗ ਪ੍ਰੀਵੈਸ਼ਨ ਐਕਟ (ਪੀ. ਐੱਮ. ਐੱਲ. ਏ.) ਤਹਿਤ ਤੜਕੇ 3 ਵਜੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੂੰ ਤਕਰੀਬਨ 11 ਵਜੇ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਗ੍ਰਿਫਤਾਰੀ ਤੋਂ ਪਹਿਲਾਂ ਕਪੂਰ ਕੋਲੋਂ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀ. ਐੱਚ. ਐੱਫ. ਐੱਲ.) ਦੀ ਸਹਿਯੋਗੀ ਨਾਨ-ਬੈਂਕਿੰਗ ਫਾਈਨਾਂਸ ਕੰਪਨੀ (ਐੱਨ. ਬੀ. ਐੱਫ. ਸੀ.) ਤੋਂ ਕਪੂਰ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ DoIT ਅਰਬਨ ਵੈਂਚਰਜ਼ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ ਮਿਲੇ 600 ਕਰੋੜ ਰੁਪਏ ਦੇ ਕਰਜ਼ੇ ਬਾਰੇ ਪੁੱਛਗਿੱਛ ਕੀਤੀ ਗਈ ਕਿਉਂਕਿ ਉਸ ਵਕਤ ਯੈੱਸ ਬੈਂਕ ਦਾ ਡੀ. ਐੱਚ. ਐੱਫ. ਐੱਲ. 'ਤੇ 3,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਰਾਣਾ ਕਪੂਰ ਜਨਵਰੀ 2019 ਤੱਕ ਯੈੱਸ ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਸਨ।
ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਤਹਿਤ ਕੰਪਨੀ ਰਜਿਸਟਰਾਰ ਕੋਲ ਉਪਲੱਬਧ ਦਸਤਾਵੇਜ਼ ਮੁਤਾਬਕ, DoIT 2012 'ਚ ਸਥਾਪਤ ਹੋਈ ਸੀ, ਉਸ ਵਕਤ ਰਾਣਾ ਕਪੂਰ ਦੀ ਪਤਨੀ ਬਿੰਦੂ ਇਸ ਦੀ ਡਾਇਰੈਕਟਰ ਸੀ। ਮੌਜੂਦਾ ਸਮੇਂ ਕੂਪਰ ਦੀਆਂ ਬੇਟੀਆਂ ਰੋਸ਼ਿਨੀ ਕਪੂਰ ਅਤੇ ਰਾਧਾ ਕਪੂਰ ਖੰਨਾ ਇਸ ਕੰਪਨੀ 'ਚ ਡਾਇਰੈਕਟਰ ਹਨ। ਕੰਪਨੀ ਦੇ ਕੋਈ ਕਰਮਚਾਰੀ ਨਹੀਂ ਹਨ ਅਤੇ ਮਾਰਚ 2019 ਨੂੰ ਖਤਮ ਹੋਏ ਸਾਲ 'ਚ ਇਸ ਨੂੰ 59.36 ਕਰੋੜ ਰੁਪਏ ਦੇ ਮਾਲੀਏ 'ਤੇ 48 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਹੋਇਆ ਹੈ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►50 ਤੋਂ ਵੀ ਥੱਲ੍ਹੇ ਡਿੱਗਾ 'ਤੇਲ', ਸਾਊਦੀ ਨੇ ਲਗਾ ਦਿੱਤੀ ਵੱਡੀ ਮੌਜ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ


Related News