500 ਕਰੋੜ ਦੀ ਧੋਖਾਧੜੀ ਮਾਮਲੇ ''ਚ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਪਾਟਿਲ ਗ੍ਰਿਫਤਾਰ

Thursday, Jun 17, 2021 - 02:24 AM (IST)

500 ਕਰੋੜ ਦੀ ਧੋਖਾਧੜੀ ਮਾਮਲੇ ''ਚ ਮਹਾਰਾਸ਼ਟਰ ਦੇ ਸਾਬਕਾ ਵਿਧਾਇਕ ਪਾਟਿਲ ਗ੍ਰਿਫਤਾਰ

ਮੁੰਬਈ - ਮਹਾਰਾਸ਼ਟਰ ਦੇ ਪਨਵੇਲ ਦੀ ਕਰਨਾਲਾ ਨਗਰੀ ਸਹਿਕਾਰੀ ਬੈਂਕ ਘੋਟਾਲਾ ਮਾਮਲੇ ਵਿੱਚ ਈ.ਡੀ. ਨੇ ਚੇਅਰਮੈਨ ਵਿਵੇਕਾਨੰਦ ਸ਼ੰਕਰ ਪਾਟਿਲ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ 500 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੈਂਕ ਘੋਟਾਲੇ ਨਾਲ ਸਬੰਧਿਤ ਹੈ। ਪਾਟਿਲ ਪੀ.ਡਬਲਿਯੂ.ਪੀ. ਦੇ ਸਾਬਕਾ ਵਿਧਾਇਕ ਹਨ। 

ਇਹ ਵੀ ਪੜ੍ਹੋ- ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ

ਪਾਟਿਲ 'ਤੇ ਬੈਂਕ ਦੇ ਪ੍ਰਧਾਨ ਰਹਿੰਦਿਆਂ 500 ਕਰੋੜ ਰੁਪਏ ਤੋਂ ਜ਼ਿਆਦਾ ਦੇ ਧੋਖਾਧੜੀ ਦਾ ਦੋਸ਼ ਹੈ। ਈ.ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਟਿਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਮੰਗਲਵਾਰ ਰਾਤ ਹੀ ਹਿਰਾਸਤ ਵਿੱਚ ਲਿਆ ਗਿਆ ਸੀ। ਸਾਬਕਾ ਵਿਧਾਇਕ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਦੇਸ਼ 'ਚ ਆਇਆ ਕੋਰੋਨਾ ਵਾਇਰਸ ਦਾ ਨਵਾਂ 'ਡੈਲਟਾ ਪਲੱਸ' ਵੇਰੀਐਂਟ, ਜਾਣੋਂ ਕਿੰਨਾ ਹੈ ਖ਼ਤਰਨਾਕ

ਇਹ ਮਾਮਲਾ ਨਵੀਂ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਯੂ.) ਦੁਆਰਾ ਪਿਛਲੇ ਸਾਲ ਫਰਵਰੀ ਵਿੱਚ ਸਾਬਕਾ ਵਿਧਾਇਕ ਅਤੇ ਲੱਗਭੱਗ 75 ਹੋਰ ਲੋਕਾਂ ਖ਼ਿਲਾਫ਼ ਦਰਜ ਐੱਫ.ਆਈ.ਆਰ. 'ਤੇ ਆਧਾਰਿਤ ਹੈ। ਇਸ ਦੌਰਾਨ ਕਰਨਾਲਾ ਨਗਰੀ ਸਹਿਕਾਰੀ ਬੈਂਕ ਵਿੱਚ 512.54 ਕਰੋੜ ਰੁਪਏ ਦੀ ਬੇਕਾਇਦਗੀ ਦਾ ਦੋਸ਼ ਸੀ। ਬੈਂਕ ਦਾ ਮੁੱਖ ਦਫ਼ਤਰ ਪਨਵੇਲ ਵਿੱਚ ਹੈ।

ਇਹ ਵੀ ਪੜ੍ਹੋ- ਵੱਡਾ ਫੈਸਲਾ: 7 ਕਾਰਪੋਰੇਟ ਕੰਪਨੀਆਂ 'ਚ ਮਰਜ ਹੋਣਗੀਆਂ 41 ਆਰਡੀਨੈਂਸ  ਫੈਕਟਰੀਆਂ

ਪੁਲਸ ਨੇ ਪਹਿਲਾਂ ਪਨਵੇਲ ਵਿਧਾਨਸਭਾ ਖੇਤਰ ਦੀ ਤਰਜਮਾਨੀ ਕਰਣ ਵਾਲੇ ਸਹਿਕਾਰੀ ਬੈਂਕ ਦੇ ਸਾਬਕਾ ਪ੍ਰਧਾਨ ਪਾਟਿਲ ਤੋਂ ਇਲਾਵਾ ਉਪ-ਪ੍ਰਧਾਨ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਈ ਹੋਰ ਲੋਕਾਂ ਨੂੰ ਦੋਸ਼ੀ ਦੇ ਰੂਪ ਵਿੱਚ ਨਾਮਜ਼ਦ ਕੀਤਾ ਸੀ, ਜਿਨ੍ਹਾਂ ਨੇ ਸੰਸਥਾ ਤੋਂ ਕਰਜ਼ਾ ਲਿਆ ਸੀ। ਇਹ ਧੋਖਾਧੜੀ ਦਾ ਮਾਮਲਾ ਉਸੇ ਆਧਾਰ 'ਤੇ ਦਰਜ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News