100 ਕਰੋੜ ਦੀ ਧੋਖਾਦੇਹੀ ਮਾਮਲੇ ’ਚ 4 ਮੁਲਜ਼ਮ ਗ੍ਰਿਫਤਾਰ

Friday, Oct 10, 2025 - 08:13 PM (IST)

100 ਕਰੋੜ ਦੀ ਧੋਖਾਦੇਹੀ ਮਾਮਲੇ ’ਚ 4 ਮੁਲਜ਼ਮ ਗ੍ਰਿਫਤਾਰ

ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸਾਈਬਰ ਅਪਰਾਧ ਦੇ ਕਈ ਮਾਮਲਿਆਂ ਵਿਚ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਗੁਜਰਾਤ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈ. ਡੀ. ਨੇ ਇਕ ਬਿਆਨ ’ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਾਈਬਰ ਅਪਰਾਧ ਦੇ ਇਨ੍ਹਾਂ ਮਾਮਲਿਆਂ ਵਿਚ ਲੋਕਾਂ ਨਾਲ ਕਥਿਤ ਤੌਰ ’ਤੇ 100 ਕਰੋੜ ਰੁਪਏ ਦੀ ਠੱਗੀ ਕੀਤੀ ਗਈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸੂਰਤ ਸਬ-ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਦੇ ਉਪਬੰਧਾਂ ਦੇ ਤਹਿਤ ਮਕਬੂਲ ਅਬਦੁਲ ਰਹਿਮਾਨ ‘ਡਾਕਟਰ’, ਕਾਸ਼ਿਫ ਮਕਬੂਲ ‘਼ਡਾਕਟਰ’, ਮਹੇਸ਼ ਮਫਤਲਾਲ ਦੇਸਾਈ ਅਤੇ ਓਮ ਰਾਜਿੰਦਰ ਪੰਡਯਾ ਨੂੰ ਹਿਰਾਸਤ ਵਿਚ ਲਿਆ ਹੈ।


author

Rakesh

Content Editor

Related News