ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਮੁਸ਼ਕਲ: ਗਡਕਰੀ

01/18/2020 5:31:30 PM

ਨਵੀਂ ਦਿੱਲੀ—ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਨੂੰ ਸਾਲ 2024-25 ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਹਾਲਾਂਕਿ ਕਠਿਨ ਹੈ, ਪਰ ਘਰੇਲੂ ਉਤਪਾਦ ਵਧਾਉਣ ਅਤੇ ਆਯਾਤ 'ਤੇ ਨਿਰਭਰਤਾ ਘਟਾਉਣ ਵਰਗੇ ਕਦਮਾਂ ਨਾਲ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਗਡਕਰੀ ਨੇ ਇੰਦੌਰ ਮੈਨੇਜਮੈਂਟ ਐਸੋਸੀਏਸ਼ਨ ਦੇ ਕੌਮਾਂਤਰੀ ਪ੍ਰਬੰਧਨ ਸੰਮੇਲਨ 'ਚ ਕਿਹਾ ਕਿ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰਨ ਲਈ ਮਜ਼ਬੂਤ ਰਾਜਨੀਤਿਕ ਇੱਛਾ-ਸ਼ਕਤੀ ਬਹੁਤ ਮਹੱਤਵਪੂਰਨ ਹੈ। ਅਜਿਹੀ ਹੀ ਇੱਛਾ-ਸ਼ਕਤੀ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਤੈਅ ਕੀਤਾ ਹੈ। ਇਹ ਟੀਚਾ ਕਠਿਨ ਜ਼ਰੂਰ ਹੈ ਪਰ ਅਸੰਭਵ ਨਹੀਂ ਹੈ।
ਰਾਜਮਾਰਗ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ 'ਚ ਸੰਸਾਧਨਾਂ ਦੀ ਬਹੁਤਾਤ ਤਾਂ ਹੈ ਹੀ ਉਤਪਾਦਨ ਸਮਰੱਥਾ ਵੀ ਵਧੀਆ ਹੈ। ਇਸ ਦੇ ਬਾਵਜੂਦ ਅਸੀਂ ਹਰ ਸਾਲ ਦਵਾਈਆਂ, ਡਾਕਟਰੀ ਉਪਕਰਨਾਂ, ਕੋਲਾ, ਤਾਂਬਾ, ਕਾਗਜ ਆਦਿ ਵਸਤੂਆਂ ਦੇ ਆਯਾਤ 'ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਾਂ। ਜੇਕਰ ਸਾਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣੀ ਹੈ ਤਾਂ ਸਾਨੂੰ ਚੀਜ਼ਾਂ ਦਾ ਆਯਾਤ ਕਰਨ ਦੀ ਬਜਾਏ ਇਨ੍ਹਾਂ ਦੇ ਘਰੇਲੂ ਉਤਪਾਦਨ ਵਧਾਉਣੇ ਹੋਣਗੇ। ਆਰਥਿਤ ਸੁਸਤੀ ਦੇ ਵੱਲ ਇਸ਼ਾਰਾ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ ਗਤੀ ਵੱਲ ਵੱਧ ਰਹੀ ਅਰਥਵਿਵਸਥਾ ਹਾਂ। ਪਰ ਕਾਰੋਬਾਰ ਦਾ ਇਕ ਚੱਕਰ ਹੁੰਦਾ ਹੈ।
ਗਡਕਰੀ ਨੇ ਕਿਹਾ ਕਿ ਕਦੇ ਸੰਸਾਰਕ ਅਰਥਵਿਵਸਥਾ ਦੇ ਕਾਰਕਾਂ ਦੇ ਚੱਲਦੇ ਤਾਂ ਕਦੇ ਮੰਗ ਅਤੇ ਪੂਰਤੀ ਦੇ ਅੰਤਰ ਜਾਂ ਹੋਰ ਕਾਰਨਾਂ ਕਰਕੇ ਵੱਖ-ਵੱਖ ਚੁਣੌਤੀਆਂ ਆਉਂਦੀਆਂ ਹਨ। ਪਰ ਮੈਂ ਨੌਜਵਾਨ ਪੀੜ੍ਹੀ ਦੇ ਉਨ੍ਹਾਂ ਅਗਵਾਈਕਰਤਾਵਾਂ 'ਚ ਹਿੰਦੁਸਤਾਨ ਦਾ ਭਵਿੱਖ ਦੇਖਦਾ ਹਾਂ ਜੋ ਮੁਸ਼ਕਿਲਾਂ ਅਤੇ ਚੁਣੌਤੀਆਂ ਨੂੰ ਮੌਕਿਆਂ 'ਚ ਬਦਲ ਸਕਦੇ ਹਨ। ਉਨ੍ਹਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਦੇਸ਼ 'ਚ ਪੂੰਜੀ ਸੰਸਾਧਨਾਂ ਅਤੇ ਤਕਨੀਕ ਦੀ ਕੋਈ ਕਮੀ ਨਹੀਂ ਹੈ ਪਰ ਵੱਖ-ਵੱਖ ਖੇਤਰਾਂ 'ਚ ਸਹੀ ਨਜ਼ਰੀਏ ਅਤੇ ਅਗਵਾਈ ਦੀ ਕਮੀ ਜ਼ਰੂਰ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਨੂੰ ਲੈ ਕੇ ਮੋਦੀ ਸਰਕਾਰ ਦੇ ਮਹੱਤਵਪੂਰਨ ਟੀਚੇ ਦੀ ਚਰਚਾ ਕਰਕੇ ਹੋਏ ਕਿਹਾ ਕਿ ਵਿਕਾਸ 'ਚ ਸੂਖਮ, ਛੋਟੇ ਅਤੇ ਮਾਧਿਅਮ ਉਦਮਾਂ ਦੀ ਹਿੱਸੇਦਾਰੀ 'ਚ ਵਾਧੇ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਨਿਰਯਾਤ ਨੂੰ ਵਾਧਾ ਦਿੱਤਾ ਜਾਵੇਗਾ ਅਤੇ ਇਸ ਖੇਤਰ 'ਚ 5000 ਕਰੋੜ ਨਵੇਂ ਰੋਜ਼ਗਾਰ ਪੈਦਾ ਕਰਨ 'ਚ ਮਦਦ ਮਿਲੇਗੀ।


Aarti dhillon

Content Editor

Related News