ਅਰਥਸ਼ਾਸਤਰੀ ਸੁਰਜੀਤ ਐੱਸ. ਭੱਲਾ ਬਣੇ IMF ਦੇ ਕਾਰਜਕਾਰੀ ਨਿਰਦੇਸ਼ਕ

10/01/2019 8:16:06 PM

ਨਵੀਂ ਦਿੱਲੀ — ਸਰਕਾਰ ਨੇ ਅਰਥ ਸ਼ਾਸਤਰੀ ਸੁਰਜੀਤ ਐੱਸ. ਭੱਲਾ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ 'ਚ ਭਾਰਤ ਵੱਲੋਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਕ ਅਧਿਕਾਰਕ ਆਦੇਸ਼ 'ਚ ਇਹ ਕਿਹਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਨਿਯੁਕਤੀ ਕਮੇਟੀ ਨੇ ਭੱਲਾ ਨੂੰ ਅਹੁਦਾ ਸੰਭਾਲਣ ਦੀ ਤਰੀਕ ਨਾਲ ਤਿੰਨ ਸਾਲ ਲਈ ਜਾਂ ਅਗਲੇ ਆਦੇਸ਼ ਤਕ ਜੋ ਵੀ ਪਹਿਲਾਂ ਹੋਵੇ, ਕਾਰਜਾਕੀਰ ਨਿਰਦੇਸ਼ਕ ਅਹੁਦੇ 'ਤੇ ਨਿਯੁਕਤ ਕੀਤਾ ਹੈ।


Inder Prajapati

Content Editor

Related News