ਖਾਸ ਹਨ ਇਹ ਈਕੋ-ਫਰੈਂਡਲੀ ਪੈੱਨ, ਵਰਤੋਂ ਕਰਨ ਤੋਂ ਬਾਅਦ ਨਿਕਲੇਗਾ ਬੂਟਾ

Thursday, Jul 11, 2019 - 01:13 PM (IST)

ਖਾਸ ਹਨ ਇਹ ਈਕੋ-ਫਰੈਂਡਲੀ ਪੈੱਨ, ਵਰਤੋਂ ਕਰਨ ਤੋਂ ਬਾਅਦ ਨਿਕਲੇਗਾ ਬੂਟਾ

ਭੁਵਨੇਸ਼ਵਰ— ਪਲਾਸਟਿਕ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ ਪਰ ਇਸ ਦੀ ਵਰਤੋਂ ਇੰਨੀ ਆਮ ਹੋ ਗਈ ਹੈ ਕਿ ਪਲਾਸਟਿਕ ਦੇ ਬਿਨਾਂ ਕੁਝ ਚੀਜ਼ਾਂ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਜਿਵੇਂ ਲਿਖਣ ਲਈ ਪਲਾਸਟਿਕ ਦੇ ਪੈੱਨ ਵੀ ਆਮ ਤੌਰ 'ਤੇ ਇਸਤੇਮਾਲ ਕੀਤੇ ਜਾ ਸਕਦੇ ਹਨ। ਹਾਲਾਂਕਿ ਭੁਵਨੇਸ਼ਵਰ ਦੇ 2 ਨੌਜਵਾਨਾਂ ਨੇ ਅਜਿਹੇ ਪੈੱਨ ਤਿਆਰ ਕੀਤੇ ਹਨ, ਜਿਨ੍ਹਾਂ ਦੀ ਬਾਡੀ ਤਾਂ ਬਿਨਾਂ ਪਲਾਸਟਿਕ ਦੇ ਬਣੀ ਹੀ ਹੈ, ਇਸ ਦੀ ਵਰਤੋਂ ਹੋਣ ਤੋਂ ਬਾਅਦ ਇਨ੍ਹਾਂ 'ਚੋਂ ਬੂਟੇ ਵੀ ਨਿਕਲਦੇ ਹਨ।PunjabKesariਕੀਮਤ ਹੈ 5 ਤੋਂ 7 ਰੁਪਏ
ਭੁਵਨੇਸ਼ਵਰ ਦੇ ਪ੍ਰੇਮ ਪਾਂਡੇ ਅਤੇ ਮੁਹੰਮਦ ਅਹਿਮਦ ਰਜਾ ਨੇ ਈਕੋ-ਫਰੈਂਡਲੀ, ਯੂਜ਼ ਐਂਡ ਥਰੋਅ ਪੈੱਨ ਬਣਾਏ ਹਨ। ਇਹ ਪੈਨ ਅਖਬਾਰਾਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੇ ਬੀਜ਼ਾਂ ਨਾਲ ਬਣਾ ਗਏ ਹਨ। 'ਲਿਖਣਾ' ਨਾਂ ਦੇ ਸਟਾਰਟਅਪ 'ਚ ਪੈੱਨ ਦੇ 2 ਵਰਜਨਜ਼ ਬਣਾਏ ਗਏ ਹਨ, ਜਿਨ੍ਹਾਂ ਦੀ ਕੀਮਤ 5 ਅਤੇ 7 ਰੁਪਏ ਹੈ। ਪ੍ਰੇਮ ਨੇ ਦੱਸਿਆ ਕਿ ਉਨ੍ਹਾਂ ਨੇ ਪਲਾਸਟਿਕ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਇਕ੍ਰੋ ਫਰੈਂਡਲੀ ਪੈੱਨ ਦਾ ਬਦਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਜਰਮਨੀ ਤੇ ਆਸਟ੍ਰੇਲੀਆ 'ਚ ਵੀ ਮਿਲੇ ਚੰਗੇ ਰਿਵਿਊ
ਹਾਲਾਂਕਿ ਇਨ੍ਹਾਂ ਪੈੱਨ ਦੀ ਰੀਫਿਲ ਪਲਾਸਟਿਕ ਦੀ ਹੀ ਬਣੀ ਹੈ ਪਰ ਜਲਦ ਹੀ ਉਸ ਨੂੰ ਵੀ ਪਲਾਸਟਿਕ-ਫਰੀ ਕਰਨਾ ਉਨ੍ਹਾਂ ਦਾ ਅਗਲਾ ਟੀਚਾ ਹੈ। ਅਹਿਮਦ ਨੇ ਦੱਸਿਆ ਕਿ ਆਮ ਯੂਜ਼ ਐਂਡ ਪੈਨ ਤੋਂ ਉਲਟ ਇਨ੍ਹਾਂ ਪੈੱਨਾਂ ਨੂੰ ਮਿੱਟੀ 'ਚ ਰੱਖਿਆ ਜਾ ਸਕਦਾ ਹੈ ਅਤੇ ਕੁਝ ਹੀ ਹਫ਼ਤੇ 'ਚ ਇਨ੍ਹਾਂ 'ਚੋਂ ਬੂਟਾ ਨਿਕਲੇਗਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੈੱਨਾਂ ਨੂੰ ਭਾਰਤ ਹੀ ਨਹੀਂ, ਜਰਮਨੀ ਅਤੇ ਆਸਟ੍ਰੇਲੀਆ 'ਚ ਵੀ ਚੰਗੇ ਰਿਵਿਊ ਮਿਲੇ ਹਨ। ਇਹ ਪੈੱਨ ਬਾਜ਼ਾਰ 'ਚ ਉਪਲੱਬਧ ਹਨ।


author

DIsha

Content Editor

Related News