ਬੰਗਾਲ ਦੀ ਖਾੜੀ ’ਚ ਲੱਗੇ ਭੂਚਾਲ ਦੇ ਝਟਕੇ
Sunday, Jul 12, 2026 - 09:53 PM (IST)
ਵਿਸ਼ਾਖਾਪਟਨਮ - ਆਂਧਰਾ ਪ੍ਰਦੇਸ਼ ਦੇ ਤਟ ਦੇ ਨੇੜੇ ਬੰਗਾਲ ਦੀ ਖਾੜੀ ’ਚ ਐਤਵਾਰ ਤੜਕੇ ਰਿਕਟਰ ਪੈਮਾਨੇ ’ਤੇ 4.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਦੇ ਝਟਕੇ ਵਿਸ਼ਾਖਾਪਟਨਮ ਸ਼ਹਿਰ ਦੇ ਕਈ ਇਲਾਕਿਆਂ ’ਚ ਮਹਿਸੂਸ ਕੀਤੇ ਗਏ। ਭੂਚਾਲ ਸਵੇਰੇ 5.05 ਵਜੇ ਆਇਆ। ਇਸ ਦਾ ਕੇਂਦਰ ਬੰਗਾਲ ਦੀ ਖਾੜੀ ’ਚ ਕਾਕੀਨਾਡਾ ਤਟ ਤੋਂ ਲੱਗਭਗ 225 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਦੀ ਡੂੰਘਾਈ ’ਚ ਸਥਿਤ ਸੀ।
