ਮਹੂਆ ਮੋਇਤਰਾ ਦਾ ਦੋਸ਼-ਬੰਗਾਲ ’ਚ ਸ਼ਾਹ ਦੇ ਪ੍ਰੋਗਰਾਮਾਂ ’ਚ ਮੁਸਲਿਮ ਅਧਿਕਾਰੀਆਂ ਨਾਲ ਵਿਤਕਰਾ
Friday, Sep 18, 2026 - 03:30 PM (IST)
ਕੋਲਕਾਤਾ (ਏਜੰਸੀ) - ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਘੱਟਗਿਣਤੀਆਂ ਨਾਲ ਸਬੰਧਤ ਮੁੱਦਿਆਂ ’ਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ (ਆਜ਼ਾਦ ਮਾਹਿਰ) ਨਾਲ ਸੰਪਰਕ ਕਰ ਕੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆਂ ਦੌਰਾਨ ਸੀਨੀਅਰ ਮੁਸਲਿਮ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀਆਂ ਨੂੰ ਉਨ੍ਹਾਂ ਦੇ ਧਰਮ ਕਾਰਨ ਅਧਿਕਾਰਤ ਪ੍ਰੋਗਰਾਮਾਂ ਤੋਂ ਬਾਹਰ ਰੱਖਿਆ ਗਿਆ। ਮੋਇਤਰਾ ਨੇ ਯੂ. ਐੱਨ. ਘੱਟਗਿਣਤੀ ਮਾਮਲਿਆਂ ਦੇ ਵਿਸ਼ੇਸ਼ ਦੂਤ ਪ੍ਰੋ. ਨਿਕੋਲਸ ਲੇਵ੍ਰੈਟ ਨੂੰ ਪੱਤਰ ਭੇਜਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ
ਮੋਇਤਰਾ ਮੁਤਾਬਕ, ਦੂਜੇ ਧਰਮਾਂ ਦੇ ਅਫ਼ਸਰਾਂ ਨੂੰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਦਿੱਤਾ ਗਿਆ। ਮਹੂਆ ਨੇ ਯੂ .ਐੱਨ. ਅਧਿਕਾਰੀ ਨੂੰ ਲਿਖਿਆ ਪੱਤਰ ਸੋਸ਼ਲ ਮੀਡੀਆ ‘ਐਕਸ’ ’ਤੇ ਸ਼ੇਅਰ ਕੀਤਾ ਹੈ ਅਤੇ ਸਰਕਾਰ ਤੋਂ ਜਵਾਬ ਮੰਗਣ ਦੀ ਅਪੀਲ ਕੀਤੀ ਹੈ। ਨਿਕੋਲਸ ਲੇਵ੍ਰੈਟ ਨੂੰ ਲਿਖੇ ਪੱਤਰ ’ਚ ਮੋਇਤਰਾ ਨੇ ਦੋਸ਼ ਲਾਇਆ ਕਿ ਜੁਲਾਈ ਅਤੇ ਅਗਸਤ ’ਚ ਸ਼ਾਹ ਦੇ ਦੌਰਿਆਂ ਦੌਰਾਨ 3 ਮੌਕਿਆਂ ’ਤੇ 3 ਸੀਨੀਅਰ ਅਧਿਕਾਰੀਆਂ ਨੂੰ ਜਾਂ ਤਾਂ ਪ੍ਰੋਗਰਾਮ ਸਥਾਨ ਤੋਂ ਜਾਣ ਲਈ ਕਿਹਾ ਗਿਆ ਜਾਂ ਉਨ੍ਹਾਂ ਨੂੰ ਅਧਿਕਾਰਤ ਪ੍ਰੋਗਰਾਮਾਂ ਦੌਰਾਨ ਮੌਜੂਦ ਨਾ ਰਹਿਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਮੋਇਤਰਾ ਨੇ ਪੱਤਰ ’ਚ ਕਿਹਾ, ‘‘ਇਨ੍ਹਾਂ ਤਿੰਨੋਂ ਅਧਿਕਾਰੀਆਂ ’ਚ ਇਕ ਗੱਲ ਸਮਾਨ ਹੈ ਅਤੇ ਇਹੋ ਗੱਲ ਉਨ੍ਹਾਂ ਨੂੰ ਉਨ੍ਹਾਂ ਸਹਿਕਰਮੀਆਂ ਤੋਂ ਵੱਖ ਕਰਦੀ ਹੈ ਜਿਨ੍ਹਾਂ ਨੂੰ ਪ੍ਰੋਗਰਾਮ ਦੌਰਾਨ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ-ਅਤੇ ਉਹ ਹੈ ਉਨ੍ਹਾਂ ਦਾ ਧਰਮ।’’ ਤ੍ਰਿਣਮੂਲ ਸੰਸਦ ਮੈਂਬਰ ਨੇ ਸਿਲੀਗੁੜੀ ਦੇ ਪੁਲਸ ਕਮਿਸ਼ਨਰ ਵਕਾਰ ਰਜ਼ਾ, ਪੱਛਮੀ ਬੰਗਾਲ ਪੁਲਸ ਦੇ ਵਿਸ਼ੇਸ਼ ਕਾਰਜ ਬਲ (ਐੱਸ. ਟੀ. ਐੱਫ.) ਦੇ ਮੁਖੀ ਜਾਵੇਦ ਸ਼ਮੀਮ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਸੀਨੀਅਰ ਅਧਿਕਾਰੀ ਖ਼ਲੀਲ ਅਹਿਮਦ ਦਾ ਜ਼ਿਕਰ ਕੀਤਾ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
