ਕਰਨਾਟਕ ’ਚ ਤੇਲ ਰਿਫਾਇਨਰੀ ’ਚ ਧਮਾਕਾ: ਇਕ ਦੀ ਮੌਤ, ਭੂਚਾਲ ਵਰਗੇ ਝਟਕੇ ਹੋਏ ਮਹਿਸੂਸ

Thursday, Oct 01, 2026 - 01:53 AM (IST)

ਕਰਨਾਟਕ ’ਚ ਤੇਲ ਰਿਫਾਇਨਰੀ ’ਚ ਧਮਾਕਾ: ਇਕ ਦੀ ਮੌਤ, ਭੂਚਾਲ ਵਰਗੇ ਝਟਕੇ ਹੋਏ ਮਹਿਸੂਸ

ਮੰਗਲੁਰੂ (ਏਜੰਸੀ) : ਕਰਨਾਟਕ ਦੇ ਮੰਗਲੁਰੂ ਵਿਚ ਜੋਕਾਟੇ ਨੇੜੇ ਸਥਿਤ ਮੈਂਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲਜ਼ ਲਿਮਟਿਡ (ਐੱਮ. ਆਰ. ਪੀ. ਐੱਲ.) ਕੰਪਲੈਕਸ ਵਿਚ ਬੁੱਧਵਾਰ ਦੁਪਹਿਰ ਕੋਕਰ ਹਾਈਡ੍ਰੋ ਟ੍ਰੀਟਮੈਂਟ ਯੂਨਿਟ (ਸੀ. ਐੱਚ. ਟੀ. ਯੂ.) ਵਿਚ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖ਼ਮੀ ਹੋ ਗਏ।

ਮੈਂਗਲੋਰ ਰਿਫ਼ਾਇਨਰੀ ਐਂਡ ਪੈਟਰੋਕੈਮੀਕਲਜ਼ ਲਿਮਟਿਡ ਨੇ ਵੀ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਲਕੀ ਦੇ ਰਹਿਣ ਵਾਲੇ ਮਨੀਸ਼ ਕਰਕੇਰਾ (30) ਵਜੋਂ ਹੋਈ ਹੈ, ਜੋ ਘਟਨਾ ਵਿਚ ਬੁਰੀ ਤਰ੍ਹਾਂ ਝੁਲਸ ਗਿਆ ਸੀ। ਐੱਮ. ਆਰ. ਪੀ. ਐੱਲ. ਨੇ ਇਕ ਬਿਆਨ ਵਿਚ ਇਸ ਨੂੰ ਅੱਗ ਲੱਗਣ ਦੀ ਘਟਨਾ ਦੱਸਿਆ ਅਤੇ ਕਿਹਾ ਕਿ ਘਟਨਾ ਦੇ ਲਗਭਗ ਢਾਈ ਘੰਟਿਆਂ ਦੇ ਅੰਦਰ ਅੱਗ ’ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP

ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਤੇਲ ਰਿਫ਼ਾਇਨਰੀ ਵਿਚ ਧਮਾਕੇ ਤੋਂ ਬਾਅਦ ਉਨ੍ਹਾਂ ਨੂੰ ‘ਭੂਚਾਲ ਵਰਗੇ ਝਟਕੇ’ ਮਹਿਸੂਸ ਹੋਏ, ਜਿਸ ਨਾਲ ਉਨ੍ਹਾਂ ਦੇ ਮਕਾਨ ਹਿੱਲ ਗਏ। ਕੁਝ ਮਕਾਨਾਂ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟਣ ਦੀ ਜਾਣਕਾਰੀ ਮਿਲੀ ਹੈ। ਲੋਕਾਂ ਅਨੁਸਾਰ, ਤੇਜ਼ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਇਲਾਕਿਆਂ ’ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਕਿਉਂਕਿ ਕਾਫੀ ਦੂਰੋਂ ਵੀ ਸੰਘਣਾ ਧੂੰਆਂ ਦਿਖਾਈ ਦੇ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News