ਲੱਦਾਖ 'ਚ ਲੱਗੇ ਹਲਕੇ ਭੂਚਾਲ ਦੇ ਝਟਕੇ

07/02/2020 2:39:51 PM

ਲੱਦਾਖ— ਲੱਦਾਖ ਦੇ ਕਾਰਗਿਲ 'ਚ ਵੀਰਵਾਰ ਭਾਵ ਅੱਜ ਦੁਪਹਿਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਦੁਪਹਿਰ 1 ਵਜ ਕੇ 11 ਮਿੰਟ 'ਤੇ ਕਾਰਗਿਲ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਕਾਰਗਿਲ ਤੋਂ 119 ਕਿਲੋਮੀਟਰ ਉੱਤਰੀ-ਉੱਤਰ ਪੱਛਮ 'ਚ ਰਿਹਾ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

PunjabKesari

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਟੜਾ ਤੋਂ 87 ਕਿਲੋਮੀਟਰ ਪੂਰਬ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ 24 ਜੂਨ ਨੂੰ ਮਿਜ਼ੋਰਮ ਵਿਚ 31 ਕਿਲੋਮੀਟਰ ਦੱਖਣ-ਦੱਖਣ-ਪੱਛਮ ਚੰਪਈ 'ਚ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਸੀ।


Tanu

Content Editor

Related News