ਹਿਮਾਚਲ ਪ੍ਰਦੇਸ਼ ''ਚ ਮਹਿਸੂਸ ਕੀਤੇ ਗਏ 3.5 ਤੀਬਰਤਾ ਦੇ ਭੂਚਾਲ ਦੇ ਝਟਕੇ

04/02/2024 4:00:12 AM

ਨਵੀਂ ਦਿੱਲੀ — ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ 'ਚ 3.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸੋਮਵਾਰ ਨੂੰ ਰਾਤ 10:37 ਵਜੇ ਆਇਆ। ਇਸ ਦੀ ਡੂੰਘਾਈ 5 ਕਿਲੋਮੀਟਰ ਮਾਪੀ ਗਈ ਸੀ। ਭੂਚਾਲ ਦਾ ਵਿਥਕਾਰ ਅਤੇ ਲੰਬਕਾਰ ਕ੍ਰਮਵਾਰ 32.73 ਅਤੇ 76.61 ਮਾਪਿਆ ਗਿਆ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨ.ਸੀ.ਐੱਸ.) ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸ ਦੀ ਜਾਣਕਾਰੀ ਪੋਸਟ ਕੀਤਾ। ਹਾਲਾਂਕਿ, ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। 


Inder Prajapati

Content Editor

Related News