ਦਿੱਲੀ-NCR ਤੇ ਉੱਤਰਾਖੰਡ 'ਚ ਵੀ ਭੂਚਾਲ ਦੇ ਲੱਗੇ ਝਟਕੇ, ਲੋਕ ਦਫ਼ਤਰਾਂ ਤੇ ਘਰਾਂ 'ਚੋਂ ਨਿਕਲੇ ਬਾਹਰ

Saturday, Nov 12, 2022 - 08:51 PM (IST)

ਦਿੱਲੀ-NCR ਤੇ ਉੱਤਰਾਖੰਡ 'ਚ ਵੀ ਭੂਚਾਲ ਦੇ ਲੱਗੇ ਝਟਕੇ, ਲੋਕ ਦਫ਼ਤਰਾਂ ਤੇ ਘਰਾਂ 'ਚੋਂ ਨਿਕਲੇ ਬਾਹਰ

ਨੈਸ਼ਨਲ ਡੈਸਕ : ਦਿੱਲੀ NCR 'ਚ ਇਕ ਹਫਤੇ 'ਚ ਦੂਜੀ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਕਾਰਨ ਸਹਿਮੇ ਲੋਕ ਦਫ਼ਤਰਾਂ ਅਤੇ ਘਰਾਂ 'ਚੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਭੂਚਾਲ ਦੇ ਇਹ ਝਟਕੇ ਸਵੇਰੇ 7.58 ਵਜੇ ਲੱਗੇ। ਲੋਕ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ 50 ਸਕਿੰਟ ਤੱਕ ਰਹੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ-ਐੱਨਸੀਆਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਬੁੱਧਵਾਰ ਅੱਧੀ ਰਾਤ ਨੂੰ ਦਿੱਲੀ-ਐੱਨਸੀਆਰ ਦੀ ਧਰਤੀ 2 ਵਾਰ ਹਿੱਲ ਗਈ ਸੀ। ਇਸ ਤੋਂ ਬਾਅਦ ਲੋਕ ਦਹਿਸ਼ਤ ਵਿਚ ਆ ਗਏ ਸਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਪੁਲਸ ਭਰਤੀ ਘਪਲਾ: CBI ਨੇ 24 ਲੋਕਾਂ ਖ਼ਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਇਸ ਦੇ ਨਾਲ ਹੀ ਉੱਤਰਾਖੰਡ ਦੇ ਪੌੜੀ ਗੜ੍ਹਵਾਲ 'ਚ ਸ਼ਨੀਵਾਰ ਸ਼ਾਮ 4.25 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ 'ਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨੇਪਾਲ 'ਚ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਉੱਤਰਾਖੰਡ ਦੇ ਪਿਥੌਰਾਗੜ੍ਹ, ਮੁਨਸਿਆਰੀ ਅਤੇ ਗੰਗੋਲੀਹਾਟ ਸਮੇਤ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਿਥੌਰਾਗੜ੍ਹ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਬੀਐੱਸ ਮੇਹਰ ਨੇ ਪੀਟੀਆਈ ਨੂੰ ਦੱਸਿਆ, "ਭੂਚਾਲ ਦਾ ਮੂਲ ਸਥਾਨ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ ਅਤੇ ਸਥਾਨ ਨੇਪਾਲ ਦੇ ਸਿਲੰਗਾ ਸ਼ਹਿਰ ਤੋਂ 3 ਕਿਲੋਮੀਟਰ ਦੂਰ ਸੀ। ਪ੍ਰਭਾਵਿਤ ਦੇਸ਼ ਭਾਰਤ, ਚੀਨ ਅਤੇ ਨੇਪਾਲ ਹਨ। ਰਾਹਤ ਦੀ ਗੱਲ ਇਹ ਹੈ ਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News