ਸੂਰਜ ਦੇ ਅਧਿਐਨ ਲਈ ਭੇਜੇ ਗਏ ਆਦਿਤਿਆ-L1 ਮਿਸ਼ਨ ਨੂੰ ਲੈ ਕੇ ਇਸਰੋ ਨੇ ਦਿੱਤੀ ਚੰਗੀ ਖ਼ਬਰ
Sunday, Sep 10, 2023 - 11:15 AM (IST)
ਬੈਂਗਲੁਰੂ- ਭਾਰਤ ਦੇ ਪਹਿਲੇ ਸੂਰਜ ਮਿਸ਼ਨ ਤਹਿਤ ਸੂਰਜ ਦੇ ਬਾਹਰੀ ਵਾਤਾਵਰਣ ਦੇ ਅਧਿਐਨ ਲਈ ਭੇਜੇ ਗਏ ਆਦਿਤਿਆ-L1 ਵਾਹਨ ਦੀ ਧਰਤੀ ਦੇ ਪੰਧ ਨਾਲ ਸਬੰਧਤ ਤੀਜੀ ਪ੍ਰਤੀਕਿਰਿਆ ਐਤਵਾਰ ਤੜਕੇ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ। ਇਸਰੋ ਨੇ ਦੱਸਿਆ ਕਿ ਪੁਲਾੜ ਏਜੰਸੀ ਦੇ ਬੈਂਗਲੁਰੂ ਸਥਿਤ 'ਟੈਲੀਮੈਟਰੀ, ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ' (ISTRAC) ਨੇ ਇਸ ਮੁਹਿੰਮ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ।
ਇਹ ਵੀ ਪੜ੍ਹੋ- ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਬੈਠਕ, PM ਮੋਦੀ ਬੋਲੇ- ਸ਼ਾਨਦਾਰ ਰਹੀ ਸੁਨਕ ਨਾਲ ਮੁਲਾਕਾਤ
ਇਸਰੋ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਕਿ ਧਰਤੀ ਦੇ ਪੰਧ ਨਾਲ ਸਬੰਧਤ ਤੀਜੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕਰ ਲਈ ਗਈ ਹੈ। ਪੁਲਾੜ ਏਜੰਸੀ ਨੇ ਦੱਸਿਆ ਕਿ ਪ੍ਰਾਪਤ ਕੀਤੀ ਗਈ ਨਵੀਂ ਪੰਧ 296 ਕਿਲੋਮੀਟਰ x 71,767 ਕਿਲੋਮੀਟਰ ਹੈ। ਉਸ ਨੇ ਕਿਹਾ ਕਿ ਆਦਿਤਿਆ-L1 ਦੀ ਧਰਤੀ ਦੇ ਪੰਧ ਨਾਲ ਸਬੰਧਤ ਚੌਥੀ ਪ੍ਰਤੀਕਿਰਿਆ 15 ਸਤੰਬਰ 2023 ਨੂੰ ਭਾਰਤੀ ਸਮੇਂ ਮੁਤਾਬਕ ਦੇਰ ਰਾਤ ਲੱਗਭਗ 2 ਵਜੇ ਤੈਅ ਹੈ। ਆਦਿਤਿਆ-L1 ਭਾਰਤ ਦੀ ਪਹਿਲੀ ਪੁਲਾੜ ਆਧਾਰਿਤ ਆਬਜ਼ਰਵੇਟਰੀ, ਜੋ ਧਰਤੀ ਤੋਂ ਲੱਗਭਗ 15 ਲੱਖ ਕਿਲੋਮੀਟਰ ਦੂਰ ਸਥਿਤ ਪਹਿਲੇ ਸੂਰਜ-ਧਰਤੀ ਲੈਗਰੇਂਜੀਅਨ ਪੁਆਇੰਟ (L-1) 'ਚ ਰਹਿ ਰਹੇ ਸੂਰਜ ਦੇ ਬਾਹਰੀ ਵਾਤਾਵਰਣ ਦਾ ਅਧਿਐਨ ਕਰੇਗੀ।
ਇਹ ਵੀ ਪੜ੍ਹੋ- G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ
ISRO ਦੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C57) ਨੇ 2 ਸਤੰਬਰ ਨੂੰ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਵਿਚ ਸਤੀਸ਼ ਧਵਨ ਸਪੇਸ ਸੈਂਟਰ (SDSC) ਦੇ ਦੂਜੇ ਲਾਂਚ ਪੈਡ ਤੋਂ 'ਆਦਿਤਿਆ L1' ਨੂੰ ਸਫਲਤਾਪੂਰਵਕ ਲਾਂਚ ਕੀਤਾ। 'ਆਦਿਤਿਆ ਐਲ1' ਦਾ ਪਹਿਲਾ ਅਤੇ ਦੂਜਾ ਔਰਬਿਟਲ ਅਭਿਆਸ ਕ੍ਰਮਵਾਰ 3 ਸਤੰਬਰ ਅਤੇ 5 ਸਤੰਬਰ ਨੂੰ ਸਫਲਤਾਪੂਰਵਕ ਕੀਤਾ ਗਿਆ ਸੀ।
'ਆਦਿਤਿਆ L1' ਨੂੰ ਲਾਗਰੇਂਜ ਪੁਆਇੰਟ L-1 ਵੱਲ ਟਰਾਂਸਫਰ ਔਰਬਿਟ 'ਚ ਦਾਖ਼ਲ ਹੋਣ ਤੋਂ ਪਹਿਲਾਂ ਇਕ ਹੋਰ ਔਰਬਿਟਲ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਇਨ੍ਹਾਂ ਪ੍ਰਕਿਰਿਆਵਾਂ ਨੂੰ ਆਦਿਤਿਆ L1 ਦੀ ਧਰਤੀ ਦੇ ਦੁਆਲੇ 16 ਦਿਨਾਂ ਦੀ ਯਾਤਰਾ ਕੀਤੇ ਜਾਣ ਦੀ ਜ਼ਰੂਰਤ ਹੈ, ਜਦੋਂ ਪੁਲਾੜ ਵਾਹਨ L1 ਦੀ ਆਪਣੀ ਅੱਗੇ ਦੀ ਯਾਤਰਾ ਲਈ ਜ਼ਰੂਰੀ ਵੇਗ ਪ੍ਰਾਪਤ ਕਰੇਗਾ। ਇਸਰੋ ਨੇ ਲਾਂਚ ਦੇ ਤੁਰੰਤ ਬਾਅਦ ਕਿਹਾ ਸੀ ਕਿ 'ਆਦਿਤਿਆ ਐਲ1' ਲਗਭਗ 127 ਦਿਨਾਂ ਬਾਅਦ ਐਲ1 ਬਿੰਦੂ 'ਤੇ ਇੱਛਤ ਆਰਬਿਟ 'ਤੇ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪਰੰਪਰਾ ਦਾ ਸਾਥ, ਮੋਢੇ ’ਤੇ ਬਾਈਡੇਨ ਦਾ ਹੱਥ; PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਦਿਸੀ ਜ਼ਬਰਦਸਤ ਕੈਮਿਸਟਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8