ਈ. ਵੀ. ਐੱਮ. ’ਚ ਗੜਬੜ ਗੰਭੀਰ ਮਾਮਲਾ, ਹੱਲ ਲੱਭੇ ਕਮਿਸ਼ਨ : ਮਾਇਆਵਤੀ
Saturday, Apr 13, 2019 - 03:14 AM (IST)

ਲਖਨਊ, (ਯੂ. ਐੱਨ. ਆਈ.)– ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਦੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਵਿਚ ਗੜਬੜ ਦੀਆਂ ਸ਼ਿਕਾਇਤਾਂ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਚੋਣ ਕਮਿਸ਼ਨ ਤੋਂ ਇਸ ਦਾ ਹੱਲ ਲੱਭਣ ਦੀ ਅਪੀਲ ਕੀਤੀ ਹੈ। ਬੀਬੀ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਦੇ 8 ਲੋਕ ਸਭਾ ਖੇਤਰ ਵਿਚ ਕੱਲ ਹੋਏ ਮਤਦਾਨ ਦੌਰਾਨ ਈ. ਵੀ. ਐੱਮ. ਮਸ਼ੀਨਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੱਖ ਵਿਚ ਹੋਈ ਗੜਬੜ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਬੇਨਿਯਮੀਆਂ ਦਾ ਨੋਟਿਸ ਲੈ ਕੇ ਇਸ ਦਾ ਹੱਲ ਕੱਢੇ ਤਾਂ ਅਗਲੇ ਪੜਾਵਾਂ ਵਿਚ ਲੋਕਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਾ ਮਿਲੇ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਦੇ ਚੋਣ ਦੌਰੇ ’ਤੇ ਉਨ੍ਹਾਂ ਨੂੰ ਖਬਰ ਮਿਲੀ ਕਿ ਪੁਲਸ ਅਤੇ ਪ੍ਰਸ਼ਾਸਨ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ ਹੈ ਅਤੇ ਅਨੇਕ ਬੂਥਾਂ ਵਿਚ ਈ. ਵੀ. ਐੱਮ. ਵਿਚ ਗੜਬੜ ਪਾਈ ਗਈ, ਜਿਸ ਦਾ ਨਤੀਜਾ ਸੀ ਕਿ ਬਟਨ ਤਾਂ ਹਾਥੀ ਦਾ ਦਬਾਇਆ ਜਾ ਰਿਹਾ ਸੀ ਪਰ ਵੋਟ ਕਮਲ (ਭਾਜਪਾ) ਨੂੰ ਪੈ ਰਹੀ ਸੀ।