ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ

Wednesday, Oct 18, 2023 - 07:02 PM (IST)

ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ

ਨਵੀਂ ਦਿੱਲੀ (ਯੂ. ਐੱਨ. ਆਈ.)– ਦਿੱਲੀ ਸਮੇਤ ਦੇਸ਼ ਭਰ ਦੇ ਵਪਾਰੀ ਆਉਂਦੇ ਵਿਆਹਾਂ ਦੇ ਸੀਜ਼ਨ ਲਈ ਇਕ ਵੱਡੀ ਵਿਕਰੀ ਕਰਨ ਦੀ ਪੂਰੀ ਤਿਆਰੀ ’ਚ ਜੁਟ ਗਏ ਹਨ, ਕਿਉਂਕਿ ਦੀਵਾਲੀ ਤੋਂ ਤੁਰੰਤ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਕਰੀਬ 35 ਲੱਖ ਸ਼ਹਿਨਾਈਆਂ ਵੱਜਣ ਯਾਨੀ 35 ਲੱਖ ਵਿਆਹ ਹੋਣ ਦਾ ਅਨੁਮਾਨ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਇਹ ਅਨੁਮਾਨ ਜਤਾਉਂਦੇ ਹੋਏ ਕਿਹਾ ਕਿ ਇਸ ਸਾਲ 23 ਨਵੰਬਰ ਦੇਵ ਉਠਾਨ ਇਕਾਦਸ਼ੀ ਨਾਲ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਕੇ 15 ਦਸੰਬਰ ਤੱਕ ਚੱਲੇਗਾ। 

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਇਕ ਅਨੁਮਾਨ ਮੁਤਾਬਕ ਇਸ ਮਿਆਦ ਦੌਰਾਨ ਵਿਆਹਾਂ ਦੀ ਖਰੀਦਦਾਰੀ ਅਤੇ ਵਿਆਹ ਨਾਲ ਸਬੰਧਤ ਅਨੇਕਾਂ ਕਿਸਮ ਦੀਆਂ ਸੇਵਾਵਾਂ ਰਾਹੀਂ ਲਗਭਗ 4.25 ਲੱਖ ਕਰੋੜ ਰੁਪਏ ਦਾ ਵੱਡਾ ਖਰਚਾ ਇਸ ਸੀਜ਼ਨ ਵਿਚ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਨੇ ਕਿਹਾ ਕਿ ਕੈਟ ਦੀ ਰਿਸਰਚ ਬ੍ਰਾਂਚ ਕੈਟ ਰਿਸਰਚ ਐਂਡ ਟ੍ਰੇਡ ਡਿਵੈੱਲਪਮੈਂਟ ਸੋਸਾਇਟੀ ਵਲੋਂ ਹਾਲ ਹੀ ਵਿਚ ਦੇਸ਼ ਦੇ 20 ਪ੍ਰਮੁੱਖ ਸ਼ਹਿਰਾਂ ਦੇ ਵਪਾਰੀਆਂ ਅਤੇ ਸਰਵਿਸ ਪ੍ਰੋਵਾਈਡਰ ਦਰਮਿਆਨ ਕੀਤੇ ਗਏ ਇਕ ਸਰਵੇ ਮੁਤਾਬਕ ਇਕੱਲੇ ਦਿੱਲੀ ਵਿਚ ਇਸ ਸੀਜ਼ਨ ਵਿਚ 3.5 ਲੱਖ ਤੋਂ ਵੱਧ ਵਿਆਹ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਵਿਆਹ ਦੇ ਇਸ ਸੀਜ਼ਨ 'ਚ ਦਿੱਲੀ ਵਿਚ ਲਗਭਗ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਵਿਚ ਕਾਰੋਬਾਰ ਦੀਆਂ ਚੰਗੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਦੇਸ਼ ਭਰ ਦੇ ਵਪਾਰੀਆਂ ਨੇ ਵਿਆਪਕ ਤਿਆਰੀਆਂ ਕੀਤੀਆਂ ਹਨ। ਗਾਹਕਾਂ ਦੀ ਸੰਭਾਵਿਤ ਭੀੜ ਨੂੰ ਦੇਖਦੇ ਹੋਏ ਵਪਾਰੀ ਆਪਣੇ ਇੱਥੇ ਸਾਰੀਆਂ ਵਿਵਸਥਾਵਾਂ ਦਰੁਸਤ ਮਿਲਾ ਕੇ ਇਸ ਇਕ ਮਹੀਨੇ ਵਿਚ ਵਿਆਹਾਂ ਦੇ ਸੀਜ਼ਨ ਵਿਚ ਬਾਜ਼ਾਰਾਂ ਵਿਚ ਵਿਆਹ ਦੀ ਖਰੀਦਦਾਰੀ ਨਾਲ ਕਰੀਬ 4.25 ਲੱਖ ਕਰੋੜ ਰੁਪਏ ਦਾ ਪ੍ਰਵਾਹ ਹੋਵੇਗਾ।

ਇਹ ਵੀ ਪੜ੍ਹੋ - ਪਰਸਨਲ ਲੋਨ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ 6 ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਖੱਜਲ ਖੁਆਰ

ਵਿਆਹ ਦਾ ਸ਼ੁੱਭ ਮਹੂਰਤ 
ਕੈਟ ਦੀ ਅਧਿਆਤਮਿਕ ਅਤੇ ਵੈਦਿਕ ਗਿਆਨ ਕਮੇਟੀ ਦੇ ਚੇਅਰਮੈਨ ਅਤੇ ਪ੍ਰਸਿੱਧ ਵੈਦਿਕ ਵਿਦਵਾਨ ਆਚਾਰੀਆ ਦੁਰਗੇਸ਼ ਤਾਰੇ ਨੇ ਦੱਸਿਆ ਕਿ ਤਾਰਾਮੰਡਲ ਦੀ ਗਣਨਾ ਦੇ ਅਨੁਸਾਰ, ਵਿਆਹ ਦੀਆਂ ਤਰੀਖ਼ਾਂ ਦੇਵਤਾਨੀ ਇਕਾਦਸ਼ੀ, 23 ਨਵੰਬਰ ਤੋਂ ਸ਼ੁਰੂ ਹੋਣਗੀਆਂ। ਵਿਆਹ ਦਾ ਸ਼ੁਭ ਸਮਾਂ 23, 24, 27, 28 ਅਤੇ 29 ਨਵੰਬਰ ਹੈ। ਜਦੋਂ ਕਿ ਦਸੰਬਰ ਮਹੀਨੇ ਵਿੱਚ 3, 4, 7, 8, 9 ਅਤੇ 15 ਤਰੀਖ਼ ਵਿਆਹ ਲਈ ਸ਼ੁੱਭ ਹੈ। ਇਸ ਤੋਂ ਬਾਅਦ ਤਾਰਾ ਇੱਕ ਮਹੀਨੇ ਲਈ ਸੈੱਟ ਹੁੰਦਾ ਹੈ। ਮੱਧ ਜਨਵਰੀ ਤੋਂ ਇੱਕ ਵਾਰ ਫਿਰ ਸ਼ੁੱਭ ਦਿਨ ਸ਼ੁਰੂ ਹੋਣਗੇ। ਵਿਆਹ ਦੇ ਇਸ ਸੀਜ਼ਨ 'ਚ ਕਰੀਬ 6 ਲੱਖ ਵਿਆਹਾਂ 'ਚ ਪ੍ਰਤੀ ਵਿਆਹ 3 ਲੱਖ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। 10 ਲੱਖ ਵਿਆਹਾਂ 'ਤੇ ਪ੍ਰਤੀ ਵਿਆਹ 6-12 ਲੱਖ ਰੁਪਏ ਖ਼ਰਚ ਆਵੇਗਾ। 6 ਲੱਖ ਵਿਆਹਾਂ 'ਤੇ ਪ੍ਰਤੀ ਵਿਆਹ 25 ਲੱਖ ਰੁਪਏ, 50 ਹਜ਼ਾਰ ਵਿਆਹਾਂ 'ਤੇ ਪ੍ਰਤੀ ਵਿਆਹ 50 ਲੱਖ ਰੁਪਏ ਅਤੇ 50 ਹਜ਼ਾਰ ਵਿਆਹਾਂ 'ਤੇ ਪ੍ਰਤੀ ਵਿਆਹ 'ਤੇ 1 ਕਰੋੜ ਰੁਪਏ ਜਾਂ ਇਸ ਤੋਂ ਵੱਧ ਖ਼ਰਚ ਹੋਵੇਗਾ। ਇਸ ਇਕ ਮਹੀਨੇ ਦੇ ਵਿਆਹਾਂ ਦੇ ਸੀਜ਼ਨ 'ਚ ਬਾਜ਼ਾਰਾਂ 'ਚ ਵਿਆਹ ਸ਼ਾਪਿੰਗ ਤੋਂ ਕਰੀਬ 4.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ। ਇਸ ਤੋਂ ਬਾਅਦ 15 ਜਨਵਰੀ ਤੋਂ ਇਕ ਵਾਰ ਫਿਰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News