ਟਰੇਨ ’ਚ ਕੀਤੀ ਅਚਨਚੇਤ ਚੈਕਿੰਗ, ਵਿਕਰੇਤਾ ਨੇ 135 ਯਾਤਰੀਆਂ ਤੋਂ ਲਏ ਵੱਧ ਪੈਸੇ

Thursday, Jun 27, 2024 - 10:47 PM (IST)

ਟਰੇਨ ’ਚ ਕੀਤੀ ਅਚਨਚੇਤ ਚੈਕਿੰਗ, ਵਿਕਰੇਤਾ ਨੇ 135 ਯਾਤਰੀਆਂ ਤੋਂ ਲਏ ਵੱਧ ਪੈਸੇ

ਜੈਤੋ, (ਪਰਾਸ਼ਰ)- ਰੇਲਵੇ ਬੋਰਡ ਨੇ ਕੈਟਰਿੰਗ ਸੇਵਾਵਾਂ ਦੇ ਸਾਰੇ ਪਹਿਲੂਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਆਪਕ ਜਾਂਚ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਲੜੀ ਵਿਚ 26 ਜੂਨ ਨੂੰ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਰੇਲ ਗੱਡੀ ਨੰਬਰ 12238 (ਬੇਗਮਪੁਰਾ ਐਕਸਪ੍ਰੈਸ) ਵਿਚ ‘ਰੇਲ ਨੀਰ ਅਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਉਚਿਤ ਦਰਾਂ ’ਤੇ ਵੇਚਿਆ ਜਾ ਰਿਹਾ ਹੈ ਜਾਂ ਨਹੀਂ’ ਬਾਰੇ ਅਚਨਚੇਤ ਨਿਰੀਖਣ ਕੀਤਾ ਗਿਆ। 

ਨਿਰੀਖਣ ਦੌਰਾਨ ਉਨ੍ਹਾਂ ਦੇ ਨਾਲ ਕਮਰਸ਼ੀਅਲ ਨਿਰੀਖਅਕ ਜਲੰਧਰ ਨਿਤੇਸ਼ ਸ਼ਰਮਾ ਹਾਜ਼ਰ ਸਨ। ਨਿਰੀਖਣ ਦੌਰਾਨ, ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਪਾਇਆ ਕਿ ਬਹੁਤ ਸਾਰੇ ਰੇਲਵੇ ਯਾਤਰੀਆਂ ਕੋਲ ਗੈਰ-ਪ੍ਰਵਾਨਿਤ ਬ੍ਰਾਂਡਾਂ ਦੀਆਂ ਪਾਣੀ ਦੀਆਂ ਬੋਤਲਾਂ ਸਨ। ਬੇਗਮਪੁਰਾ ਐਕਸਪ੍ਰੈਸ ਦੇ ਸਾਰੇ ਏਅਰ ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੇ ਰੇਲਵੇ ਯਾਤਰੀਆਂ ਨਾਲ ਗੱਲ ਕਰਨ ’ਤੇ 135 ਰੇਲਵੇ ਯਾਤਰੀਆਂ ਨੇ ਦੱਸਿਆ ਕਿ ਰੇਲ ਗੱਡੀ ਦੀ ਸਾਈਡ ਪੈਂਟਰੀ ਕਾਰ ਦੇ ਅਧਿਕਾਰਤ ਵਿਕਰੇਤਾ ਨੇ ਪਾਣੀ ਦੀਆਂ ਬੋਤਲਾਂ 15 ਦੀ ਬਜਾਏ 20 ਰੁਪਏ ਵਿਚ ਵੇਚੀਆਂ ਸਨ।

ਇਨ੍ਹਾਂ 135 ਮਾਮਲਿਆਂ ਵਿਚ, 35 ਰੇਲਵੇ ਯਾਤਰੀਆਂ ਤੋਂ ਗੈਰ-ਪ੍ਰਵਾਨਿਤ ਬ੍ਰਾਂਡ ਦੀਆਂ ਪਾਣੀ ਦੀਆਂ ਬੋਤਲਾਂ ’ਤੇ ਓਵਰਚਾਰਜ ਕੀਤਾ ਗਿਆ ਅਤੇ ਰੇਲ ਨੀਰ ’ਤੇ 100 ਰੇਲਵੇ ਯਾਤਰੀਆਂ ਤੋਂ ਵਾਧੂ ਚਾਰਜ ਕੀਤੇ ਗਏ। ਨਿਰੀਖਣ ਦੌਰਾਨ, ਆਈ. ਆਰ. ਸੀ. ਟੀ. ਸੀ. ਅਧਿਕਾਰਤ ਵਿਕਰੇਤਾਵਾਂ ਦੁਆਰਾ ਵੇਚੇ ਜਾ ਰਹੇ ਬਰਗਰ, ਪੋਹਾ ਅਤੇ ਨੂਡਲਜ਼ ’ਤੇ ਨਿਰਮਾਣ/ਮਿਆਦ ਸਮਾਪਤੀ ਮਿਤੀ ਅਤੇ ਕੀਮਤ ਸਟਿੱਕਰ ਨਹੀਂ ਮਿਲੇ ਹਨ। ਬਰਗਰ ਦੀ ਗੁਣਵੱਤਾ ਮਿਆਰੀ ਨਹੀਂ ਸੀ।

ਆਈ. ਆਰ. ਸੀ. ਟੀ. ਸੀ. ਦੇ ਅਧਿਕਾਰੀਆਂ ਨੂੰ ਆਈ. ਆਰ. ਸੀ. ਟੀ. ਸੀ. ਨਿਯਮਾਂ ਦੇ ਤਹਿਤ ਸਾਈਡ ਪੈਂਟਰੀ ਕਾਰ ਲਾਇਸੈਂਸਧਾਰੀ ਵਿਰੁੱਧ ਵਿਭਾਗੀ ਕਾਰਵਾਈ ਬਾਰੇ ਸੂਚਿਤ ਕੀਤਾ ਗਿਆ ਹੈ।

ਗਰਮੀਆਂ ਦੇ ਮੌਸਮ ਦੌਰਾਨ ਰੇਲ ਗੱਡੀਆਂ ਵਿਚ ਭੀੜ-ਭੜੱਕੇ ਦੇ ਮੱਦੇਨਜ਼ਰ ਚੱਲ ਰਹੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਤਹਿਤ ਬੇਗਮਪੁਰਾ ਐਕਸਪ੍ਰੈਸ ਵਿਚ ਤਿੱਖੀ ਟਿਕਟ ਚੈਕਿੰਗ ਕੀਤੀ ਗਈ। ਟਿਕਟ ਚੈਕਿੰਗ ਦੌਰਾਨ ਅਨਿਯਮਿਤ ਤੌਰ ’ਤੇ ਸਫਰ ਕਰਨ ਵਾਲੇ ਰੇਲਵੇ ਯਾਤਰੀਆਂ ਤੋਂ 53 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ।


author

Rakesh

Content Editor

Related News