ਸੜਕ ਜਾਮ ਹੋਣ ਕਾਰਨ ਹਸਪਤਾਲ ਨਹੀਂ ਪੁੱਜ ਸਕੀ ਬੀਬੀ, ਰਸਤੇ 'ਚ ਦਿੱਤਾ ਬੱਚੀ ਨੂੰ ਜਨਮ

Friday, Oct 01, 2021 - 12:16 AM (IST)

ਜੈਪੁਰ - ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਇੱਕ ਵੱਡੀ ਸਮੱਸਿਆ ਹੈ। ਜਾਮ ਦੀ ਵਜ੍ਹਾ ਨਾਲ ਕਈ ਲੋਕ ਤਾਂ ਆਪਣੀ ਜਾਨ ਵੀ ਗੁਆ ਚੁੱਕੇ ਹਨ ਪਰ ਰਾਜਸਥਾਨ ਵਿੱਚ ਇਸ ਟ੍ਰੈਫਿਕ ਜਾਮ ਵਿੱਚ ਇੱਕ ਬੱਚੀ ਨੇ ਵਿਚਕਾਰ ਸੜਕ

ਇਹ ਵੀ ਪੜ੍ਹੋ - ਮੁੰਬਈ: ਕੇ.ਈ.ਐੱਮ. ਹਸਪਤਾਲ 'ਚ 30 ਮੈਡੀਕਲ ਵਿਦਿਆਰਥੀ ਕੋਰੋਨਾ ਪਾਜ਼ੇਟਿਵ

ਦਰਅਸਲ ਇੱਕ ਗਰਭਵਤੀ ਬੀਬੀ ਪਿੰਕੀ ਦੇਵੀ ਨੂੰ ਭਰਤਪੁਰ ਵਿੱਚ ਜਿਸ ਰਸਤੇ ਹਸਪਤਾਲ ਲੈ ਜਾਇਆ ਜਾ ਰਿਹਾ ਸੀ ਉਸ ਸੜਕ 'ਤੇ ਜਾਮ ਅਤੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੋਈ ਗੱਡੀ ਨਹੀਂ ਮਿਲੀ। ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਗਰਭਵਤੀ ਬੀਬੀ ਨੇ ਸੜਕ 'ਤੇ ਬੱਚੀ ਨੂੰ ਜਨਮ ਦਿੱਤਾ, ਜਿਸ ਵਿੱਚ ਇੱਕ ਅਧਿਆਪਕਾ ਨੇ ਮਨੁੱਖਤਾ ਦਿਖਾਉਂਦੇ ਹੋਏ ਉਸਦੀ ਮਦਦ ਕੀਤੀ।

ਇਹ ਵੀ ਪੜ੍ਹੋ - 10 ਅਕਤੂਬਰ ਨੂੰ ਬੰਦ ਹੋਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਥੇ ਹੀ ਇਸ ਘਟਨਾ ਨੂੰ ਲੈ ਕੇ ਭਰਤਪੁਰ ਦੇ ਏ.ਐੱਸ.ਪੀ. ਰਾਜੇਂਦਰ ਵਰਮਾ ਨੇ ਕਿਹਾ ਕਿ ਟੋਲ ਕਰਮਚਾਰੀਆਂ ਅਤੇ ਟਰੱਕ ਡਰਾਈਵਰ ਵਿਚਾਲੇ ਵਿਵਾਦ ਹੋ ਗਿਆ ਸੀ, ਜਿਸਦੇ ਨਾਲ ਨਾਰਾਜ਼ ਲੋਕਾਂ ਨੇ ਜਾਮ ਲਗਾ ਦਿੱਤਾ ਸੀ। ਇਸ ਦੌਰਾਨ ਬੱਚੀ ਦਾ ਰਸਤੇ ਵਿੱਚ ਜਨਮ ਹੋ ਗਿਆ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਨੂੰ ਖੁਲਵਾਇਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News