ਮਾਂ ਨੇ ਕਿਹਾ- ਦੁਆ ਕਰੋ 15 ਤਾਰੀਖ਼ ਤੋਂ ਸਕੂਲ ਖੁੱਲ੍ਹ ਜਾਵੇ, ਸੁਣਦੇ ਹੀ ਫੁਟ ਕੇ ਰੋਣ ਲੱਗਾ ਮਾਸੂਮ

Wednesday, Aug 12, 2020 - 04:15 PM (IST)

ਨੈਸ਼ਨਲ ਡੈਸਕ— ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਤਾਲਾਬੰਦੀ ਤੋਂ ਬਾਅਦ ਇਕ ਬੱਚਾ ਸਕੂਲ ਮੁੜ ਤੋਂ ਖੁੱਲ੍ਹਣ ਦੀ ਗੱਲ ਸੁਣ ਕੇ ਫੁਟ-ਫੁਟ ਕੇ ਰੋਣ ਲੱਗਦਾ ਹੈ। ਇਸ ਵੀਡੀਓ ਨੂੰ ਵੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਅਤੇ ਤੁਸੀਂ ਵੀ ਸੋਚੋਗੇ ਕਿ ਬੱਚੇ ਸਕੂਲ ਜਾਣ ਦੇ ਨਾਮ ਤੋਂ ਕਿੰਨਾ ਡਰਦੇ ਹਨ। ਦੱਸ ਦੇਈਏ ਕਿ ਤਾਲਾਬੰਦੀ ਕਾਰਨ ਬੀਤੇ ਮਾਰਚ ਮਹੀਨੇ ਤੋਂ ਸਕੂਲ-ਕਾਲਜ ਬੰਦ ਹਨ। ਬੱਚੇ ਘਰ 'ਚ ਬੈਠੇ ਕੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਹਨ। ਲੰਬੀਆਂ ਛੁੱਟੀਆਂ ਮਗਰੋਂ ਹੁਣ ਜ਼ਿਆਦਾਤਰ ਛੋਟੇ ਬੱਚਿਆਂ ਦਾ ਸਕੂਲ ਜਾਣ ਨੂੰ ਜੀ ਨਹੀ ਕਰੇਗਾ, ਜਿਸ ਕਾਰਨ ਉਹ ਸਕੂਲ ਜਾਣ ਦੇ ਨਾਮ ਤੋਂ ਡਰ ਰਹੇ ਹਨ।


ਇਸ ਵੀਡੀਓ 'ਚ ਦਰਅਸਲ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ- ਚਲੋ, ਹੁਣ ਹੱਥ ਦੁਆ ਲਈ ਹੱਥ ਉਠਾਓ। ਬੱਚਾ ਜਿਵੇਂ ਹੀ ਦੁਆ ਲਈ ਹੱਥ ਚੁੱਕਦਾ ਹੈ ਤਾਂ ਮਾਂ ਕਹਿੰਦੀ ਹੈ, ਚਲੋ ਬੋਲੋ, ਅੱਲ੍ਹਾ... ਮੈਂ ਦੁਆ ਕਰਦਾ ਹਾਂ ਕਿ 15 ਤਾਰੀਖ਼ ਤੋਂ ਸਕੂਲ ਖੁੱਲ੍ਹ ਜਾਣ। ਇੰਨਾ ਸੁਣਦੇ ਹੀ ਬੱਚਾ ਫੁਟ-ਫੁਟ ਕੇ ਰੋਣ ਲੱਗ ਪਿਆ। ਆਲੇ-ਦੁਆਲੇ ਦੇ ਲੋਕ ਵੀ ਉਸ ਨੂੰ ਵੇਖ ਕੇ ਹੱਸ ਪੈਂਦੇ ਹਨ। ਇਸ ਵੀਡੀਓ ਨੂੰ ਸਾਬਕਾ ਵਿੱਤ ਸਕੱਤਰ, ਡਾ. ਅਰਵਿੰਦ ਮਾਇਆਰਾਮ ਨੇ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ- ਹੁਣ ਕੀ ਕਰੀਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tanu

Content Editor

Related News