ਸਿੱਖ ਭਾਈਚਾਰੇ ਦੇ ਸਿਵਲ ਸੇਵਾ ਉਮੀਦਵਾਰਾਂ ਲਈ DSGMC ਨੇ ਅਕਾਦਮੀ ਸਥਾਪਤ ਕੀਤੀ

10/27/2020 3:21:56 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਸਿਵਲ ਸੇਵਾ ਪ੍ਰੀਖਿਆ 'ਚ ਸਿੱਖ ਭਾਈਚਾਰੇ ਦੇ ਵਿਦਿਆਰਥੀਆਂ ਦੀ ਚੋਣ ਯਕੀਨੀ ਕਰਨ ਲਈ ਰਾਜਧਾਨੀ ਦਿੱਲੀ 'ਚ ਗੁਰੂ ਤੇਗ ਬਹਾਦਰ ਅਕਾਦਮੀ ਸਥਾਪਤ ਕੀਤੀ ਹੈ। ਸਿੱਖ ਨੌਜਵਾਨ ਅਤੇ ਕੁੜੀਆਂ ਦੀ ਪ੍ਰਸ਼ਾਸਨ 'ਚ ਭਾਗੀਦਾਰੀ ਵਧਾਉਣ ਦੇ ਮਕਸਦ ਨਾਲ ਇਹ ਪਹਿਲ ਕੀਤੀ ਗਈ ਹੈ। ਇਸ ਸੰਸਥਾ 'ਚ ਸਿੱਖ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸਿਵਲ ਸੇਵਾ ਦੀ ਤਿਆਰੀ ਕਰਵਾਈ ਜਾਵੇਗੀ। ਵਿਸ਼ਵ ਪੰਜਾਬੀ ਸੰਗਠਨ ਦੇ ਪ੍ਰਧਾਨ ਵਿਕਰਮ ਸਿੰਘ ਸਾਹਨੀ ਦੀ ਪ੍ਰਧਾਨਗੀ 'ਚ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ। ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਮੰਗਲਵਾਰ ਨੂੰ ਦੱਸਿਆ ਕਿ ਇਹ ਅਕਾਦਮੀ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਨਿੱਜੀ ਕੋਚਿੰਗ ਸੰਸਥਾਵਾਂ 'ਚ ਸਿੱਖ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾਏਗੀ ਅਤੇ ਉਨ੍ਹਾਂ ਦੀ ਕੋਚਿੰਗ ਫੀਸ ਦਾ 85 ਫੀਸਦੀ ਖਰਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਹਿਨ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਗਰੀਬ ਪਰਿਵਾਰ ਦੇ ਹੁਸ਼ਿਆਰ ਸਿੱਖ ਵਿਦਿਆਰਥੀ ਅਤੇ ਵਿਦਿਆਰਥਣਾਂ ਦੀ 100 ਫੀਸਦੀ ਕੋਚਿੰਗ ਫੀਸ ਵੀ ਡੀ.ਐੱਸ.ਜੀ.ਐੱਮ.ਸੀ. ਵਹਿਨ ਕਰੇਗੀ ਤਾਂ ਕਿ ਪੈਸਿਆਂ ਦੀ ਕਮੀ 'ਚ ਉਹ ਆਪਣਾ ਮਨਪਸੰਦ ਕਰੀਅਰ ਚੁਣਨ ਤੋਂ ਵਾਂਝੇ ਨਾ ਰਹਿ ਜਾਣ।

ਸਿਰਸਾ ਨੇ ਦੱਸਿਆ,''ਸਿਵਲ ਸੇਵਾ ਦੀ ਸ਼ੁਰੂਆਤੀ ਪ੍ਰੀਖਿਆ ਪਾਸ ਕਰ ਚੁਕੇ ਸਿੱਖ ਧਰਮ ਦੇ ਸਾਰੇ ਵਿਦਿਆਰਥੀ ਅਤੇ ਵਿਦਿਆਰਥਣਾਂ ਇਸ ਯੋਜਨਾ ਦੇ ਲਾਭ ਦੇ ਖ਼ੁਦ ਹੀ ਪਾਤਰ ਹੋ ਜਾਣਗੇ। ਦੇਸ਼ ਦੇ ਕਿਸੇ ਵੀ ਹਿੱਸੇ 'ਚ ਰਹਿਣ ਵਾਲੇ ਸਿੱਖ ਧਰਮ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਇਸ ਯੋਜਨਾ 'ਚ ਖ਼ੁਦ ਨੂੰ ਰਜਿਸਟਰਡ ਕਰਵਾ ਸਕਦੇ ਹਨ।'' ਉਨ੍ਹਾਂ ਨੇ ਦੱਸਿਆ ਕਿ ਰਜਿਸਟਰਡ ਵਿਦਿਆਰਥੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਿੱਲੀ 'ਚ ਮੁਫ਼ਤ 'ਚ ਰਹਿਣ, ਭੋਜਨ, ਆਵਾਜਾਈ ਆਦਿ ਦੀ ਵੀ ਵਿਵਸਥਾ ਕਰੇਗੀ ਤਾਂ ਕਿ ਰਾਜਧਾਨੀ ਦੇ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੇਵਾਮੁਕਤ 5 ਸਿੱਖ ਅਧਿਕਾਰੀਆਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜੋ ਅਜਿਹੇ ਸਿੱਖ ਵਿਦਿਆਰਥੀ ਅਤੇ ਵਿਦਿਆਰਥਣਾਂ ਦੀ ਚੋਣ ਕਰੇਗੀ, ਜੋ ਸਿਵਲ ਸੇਵਾ ਦੀ ਸ਼ੁਰੂਆਤੀ ਪ੍ਰੀਖਿਆ ਪਾਸ ਨਾ ਕਰ ਸਕੇ ਹਣ ਪਰ ਉਨ੍ਹਾਂ 'ਚ ਯੋਗਤਾ ਅਤੇ ਸਮਰੱਥਾ ਦੀ ਕੋਈ ਕਮੀ ਨਾ ਹੋਵੇ।ਸਿਰਸਾ ਨੇ ਕਿਹਾ ਕਿ ਅਜਿਹੇ ਚੁਣੇ ਗਏ ਸਿੱਖ ਬੱਚਿਆਂ ਦੇ ਪਹਿਲੇ ਬੈਚ ਦੀ ਕੋਚਿੰਗ ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ ਸਿੱਖ ਧਰਮ ਦੀ ਪੀੜ੍ਹੀ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇ ਮਾਧਿਅਮ ਨਾਲ ਦੇਸ਼ ਦੀ ਸੇਵਾ ਕਰਨ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਸਿੱਖ ਭਾਈਚਾਰਾ ਦੇਸ਼ ਦੇ ਵਿਕਾਸ 'ਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕੇ।


DIsha

Content Editor

Related News