ਸਿਹਤ ਮਹਿਕਮੇ ਨੇ ਕੋਰੋਨਾ ਟੀਕਾਕਰਨ ਸਬੰਧੀ ਦਿੱਤੀ ਜਾਣਕਾਰੀ, 4 ਸੂਬਿਆਂ 'ਚ ਡ੍ਰਾਈ ਰਨ ਰਿਹਾ ਸਫ਼ਲ

12/30/2020 9:31:21 AM

ਨਵੀਂ ਦਿੱਲੀ- ਭਾਰਤ ਵਿਚ ਟੀਕਾਕਰਨ ਦੀ ਤਿਆਰੀ ਨੂੰ ਲੈ ਕੇ ਪੰਜਾਬ, ਆਸਾਮ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿਚ ਕੀਤਾ ਗਿਆ ਅਭਿਆਸ ਸਫ਼ਲ ਰਿਹਾ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। 

ਟੀਕਾਕਰਣ ਨੂੰ ਲੈ ਕੇ ਕੀਤਾ ਗਿਆ ਅਭਿਆਸ ਸੋਮਵਾਰ ਤੋਂ ਸ਼ੁਰੂ ਹੋਇਆ ਸੀ, ਜਿਸ ਨੂੰ ਡ੍ਰਾਈ ਰਨ ਨਾਂ ਦਿੱਤਾ ਗਿਆ ਹੈ। ਇਸ ਦੌਰਾਨ ਟੀਕੇ ਦੀ ਕੋਲਡਚੇਨ ਤੋਂ ਲੈ ਕੇ ਲੋਕਾਂ ਨੂੰ ਟੀਕਾ ਲਗਾਉਣ ਦੀ ਪੂਰੀ ਪ੍ਰਕਿਰਿਆ ਦੇਖੀ ਗਈ ਤਾਂ ਕਿ ਟੀਕਾ ਲਗਾਉਣ ਤੋਂ ਪਹਿਲਾਂ ਸਾਰੀਆਂ ਕਮੀਆਂ ਨੂੰ ਦੂਰ ਕਰ ਲਿਆ ਜਾਵੇ। 

ਇਨ੍ਹਾਂ 4 ਸੂਬਿਆਂ ਵਿਚ ਹੋਇਆ ਅਭਿਆਸ-
ਦੋ ਦਿਨਾਂ ਅਭਿਆਸ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਜ਼ਿਲ੍ਹੇ, ਗੁਜਰਾਤ ਦੇ ਰਾਜਕੋਟ ਤੇ ਗਾਂਧੀਨਗਰ, ਪੰਜਾਬ ਦੇ ਲੁਧਿਆਣਾ ਤੇ ਨਵਾਂ ਸ਼ਹਿਰ ਅਤੇ ਆਸਾਮ ਦੇ ਸੋਨਿਤਪੁਰ ਤੇ ਨਲਬਾੜੀ ਜ਼ਿਲ੍ਹਿਆਂ ਵਿਚ ਸੋਮਵਾਰ ਨੂੰ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਨ੍ਹਾਂ ਸੂਬਿਆਂ ਵਿਚ ਟੀਕਾਕਰਣ ਪ੍ਰਬੰਧਾਂ ਦਾ ਪ੍ਰੀਖਣ ਕਰਕੇ ਅਸਲੀ ਟੀਕਾਕਰਣ ਤੋਂ ਪਹਿਲਾਂ ਸਾਹਮਣੇ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਮੀਦ ਹੈ ਕਿ ਭਾਰਤ ਵਿਚ ਜਲਦੀ ਹੀ ਕੋਰੋਨਾ ਤੋਂ ਬਚਾਅ ਲਈ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। 

ਇਹ ਵੀ ਪੜ੍ਹੋ- USA ਦੇ ਹਸਪਤਾਲਾਂ 'ਚ ਨਰਸਾਂ ਦੀ ਘਾਟ, ਅਸਥਾਈ ਨਰਸਾਂ ਦੀ ਮੰਗ 'ਚ ਭਾਰੀ ਵਾਧਾ

ਕੀ ਹੁੰਦੀ ਹੈ ਮਾਕ ਡਰਿੱਲ-
ਮਾਕ ਡਰਿੱਲ ਉਹ ਪ੍ਰਕਿਰਿਆ ਹੈ, ਜਿਸ ਵਿਚ ਟੀਕਾ ਦੇਣ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਦਾ ਪ੍ਰੀਖਣ ਕੀਤਾ ਗਿਆ। ਇੱਥੇ ਇਸ ਨੂੰ ਡ੍ਰਾਈ ਰਨ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ ਟੀਕੇ ਦੀ ਸਪਲਾਈ ਕਰਨਾ, ਜਾਂਚ ਰਸੀਦ, ਜ਼ਰੂਰੀ ਡਾਟਾ ਪਾਉਣਾ, ਟੀਕਾ ਪ੍ਰਕਿਰਿਆ ਨਾਲ ਜੁੜੇ ਮੈਂਬਰਾਂ ਦੀ ਤਾਇਨਾਤੀ ਕਰਨਾ, ਲੋਕਾਂ ਵਿਚਕਾਰ ਸਮਾਜਕ ਦੂਰੀ ਬਣਾ ਕੇ ਰੱਖਣਾ, ਕੋਲਡ ਸਟੋਰੇਜ ਦਾ ਪ੍ਰੀਖਣ ਕਰਨਾ ਸ਼ਾਮਲ ਹੈ। ਇਹ ਅਭਿਆਸ ਜ਼ਿਲ੍ਹਾ ਹਸਪਤਾਲਾਂ, ਭਾਈਚਾਰਕ ਸਿਹਤ ਕੇਂਦਰਾਂ ਅਤੇ ਨਿੱਜੀ ਹਸਪਤਾਲਾਂ ਵਿਚ ਆਯੋਜਿਤ ਕੀਤਾ ਗਿਆ। 

ਭਾਰਤ ਵਿਚ ਕੋਰੋਨਾ ਟੀਕਾਕਰਣ ਸਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਬਾਕਸ ਵਿਚ ਦੱਸੋ


Lalita Mam

Content Editor

Related News