ਸ਼ਰਾਬ ਦੇ ਨਸ਼ੇ ਨੇ ਭੁਲਾਈ ਸੁਰਤ, ਗਰਮ ਦੁੱਧ ਦੀ ਕੜਾਹੀ ''ਚ ਡਿੱਗਿਆ ਨੌਜਵਾਨ...
Sunday, Nov 10, 2024 - 08:35 PM (IST)
ਨੈਸ਼ਨਲ ਡੈਸਕ : ਕਾਨਪੁਰ ਦੇ ਬਾਬੂ ਪੁਰਵਾ ਇਲਾਕੇ 'ਚ ਸ਼ਨੀਵਾਰ ਰਾਤ ਨਸ਼ੇ ਦੀ ਹਾਲਤ 'ਚ ਇਕ ਨੌਜਵਾਨ ਦੁੱਧ ਦੀ ਕੜਾਹੀ 'ਚ ਡਿੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਇਹ ਘਟਨਾ ਕਾਨਪੁਰ ਦੇ ਕਿਦਵਈ ਨਗਰ ਚੌਰਾਹੇ ਨੇੜੇ ਸਥਿਤ ਹਰੀ ਓਮ ਸਵੀਟਸ ਦੀ ਦੁਕਾਨ 'ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੁਮੇਰਪੁਰ (ਹਮੀਰਪੁਰ) ਦਾ ਰਹਿਣ ਵਾਲਾ ਮਨੋਜ ਕੁਮਾਰ ਸ਼ਰਾਬ ਪੀ ਕੇ ਦੁਕਾਨ 'ਤੇ ਆਇਆ ਅਤੇ ਦੁੱਧ ਦੀ ਕੜਾਹੀ ਕੋਲ ਖੜ੍ਹਾ ਸੀ। ਉਸ ਨੇ ਅਚਾਨਕ ਕੜਾਹੀ 'ਚ ਹੱਥ ਪਾ ਲਿਆ, ਜਿਸ ਕਾਰਨ ਪੈਨ ਪਲਟ ਗਿਆ ਅਤੇ ਦੁੱਧ ਨੌਜਵਾਨ 'ਤੇ ਡਿੱਗ ਪਿਆ। ਇਸ ਹਾਦਸੇ ਵਿੱਚ ਉਹ ਗੰਭੀਰ ਰੂਪ ਵਿੱਚ ਝੁਲਸ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਪਰ ਐਤਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਨੋਜ ਕੁਮਾਰ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਾਨਪੁਰ 'ਚ ਇਕੱਲਾ ਰਹਿੰਦਾ ਸੀ ਅਤੇ ਸ਼ਨੀਵਾਰ ਰਾਤ ਨੂੰ ਦੁਕਾਨ 'ਤੇ ਨਾਸ਼ਤਾ ਕਰਨ ਗਿਆ ਸੀ। ਕੜਾਹੀ ਡਿੱਗਣ ਦੀ ਘਟਨਾ ਬਾਰੇ ਉਸ ਨੂੰ ਪਤਾ ਨਹੀਂ ਹੈ। ਪੁਲਸ ਨੇ ਐਤਵਾਰ ਸਵੇਰੇ ਦੱਸਿਆ ਕਿ ਉਸ ਦੇ ਬੇਟੇ ਦੀ ਮੌਤ ਹੋ ਗਈ।
ਦੁਕਾਨ ਮਾਲਕ ਜਤਿੰਦਰ ਸਾਹੂ ਨੇ ਦੱਸਿਆ ਕਿ ਨੌਜਵਾਨ ਸ਼ਾਮ ਤੋਂ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ ਅਤੇ ਦੋ ਵਾਰ ਦੁਕਾਨ ਨੇੜੇ ਆਇਆ ਤਾਂ ਉਸ ਉਥੋਂ ਭਜਾ ਦਿੱਤਾ। ਬਾਅਦ 'ਚ ਉਹ ਫਿਰ ਦੁਕਾਨ 'ਤੇ ਆਇਆ ਅਤੇ ਸ਼ਰਾਬੀ ਹਾਲਤ 'ਚ ਕੜਾਹੀ ਦੇ ਨੇੜੇ ਚਲਾ ਗਿਆ। ਇਸ ਦੌਰਾਨ ਕੜਾਬੀ ਪਲਟ ਗਈ। ਉਨ੍ਹਾਂ ਨੌਜਵਾਨ ’ਤੇ ਪਾਣੀ ਪਾ ਦਿੱਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਉਰਸਾਲਾ ਹਸਪਤਾਲ ਭੇਜਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼ਰਾਬੀ ਨੌਜਵਾਨ ਖ਼ੁਦ ਕੜਾਬੀ ਦੇ ਨੇੜੇ ਚਲਾ ਗਿਆ ਸੀ, ਜਿਸ ਕਾਰਨ ਕੜਾਹੀ ਪਲਟ ਗਈ ਅਤੇ ਉਸ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।