ਸ਼ਰਾਬੀ ਪਤੀ ਨਹੀਂ ਦਿੰਦਾ ਸੀ ਘਰ ਦਾ ਖਰਚ, ਮਾਂ ਨੇ ਨਵਜਨਮੀ ਬੇਟੀ ਨੂੰ ਬਿਲਡਿੰਗ ਤੋਂ ਸੁੱਟਿਆ

12/11/2019 12:55:53 AM

ਮੁੰਬਈ (ਇੰਟ.)-ਕਾਂਦੀਵਲੀ-ਪੱਛਮੀ ਦੇ ਇਕ ਐੱਸ.ਆਰ.ਏ. ਬਿਲਡਿੰਗ ਦੀ 17ਵੀਂ ਮੰਜ਼ਿਲ ਤੋਂ ਮਾਂ ਵਲੋਂ ਨਵਜਨਮੀ ਬੇਟੀ ਨੂੰ ਸੁੱਟਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ। ਕਾਂਦੀਵਾਲੀ ਪੁਲਸ ਨੇ ਮਾਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਹਿਲਾ ਵਲੋਂ ਕੀਤੇ ਗਏ ਇਸ ਗੰਭੀਰ ਅਪਰਾਧ ਦੇ ਪਿੱਛੇ ਉਸ ਦੇ ਪਤੀ ਵਲੋਂ ਘਰ ਦਾ ਖਰਚ ਨਾ ਉਠਾਉਣ ਦੀ ਗੱਲ ਦੱਸੀ ਜਾ ਰਹੀ ਹੈ।
ਖਬਰ ਅਨੁਸਾਰ ਡਿੰਪਲ (22) ਆਪਣੇ ਪਰਿਵਾਰ ਦੇ ਨਾਲ ਕਾਂਦੀਵਾਲੀ ਪੱਛਮੀ ਅਭਿਲਾਖ ਨਗਰ ਦੇ ਜੈ ਭਾਰਤ ਨਾਮ ਦੇ ਐੱਸ.ਆਰ.ਏ. ਬਿਲਡਿੰਗ ਦੀ 17ਵੀਂ ਮੰਜ਼ਿਲ ’ਤੇ ਰਹਿੰਦੀ ਹੈ। 2 ਸਾਲ ਦਾ ਬੇਟਾ ਅਤੇ 1 ਸਾਲ ਦੀ ਬੇਟੀ ਦੇ ਬਾਅਦ ਵੀਰਵਾਰ ਦੀ ਦੁਪਹਿਰ ਬਾਥਰੂਮ ’ਚ ਇਕ ਬੇਟੀ ਨੂੰ ਜਨਮ ਦਿੱਤਾ। ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਣ ਡਿੰਪਲ ਨੇ ਨਵਜਾਤ ਬੇਟੀ ਨੂੰ ਬਾਥਰੂਮ ਦੀ ਖਿੜਕੀ ਤੋਂ ਹੇਠਾਂ ਸੁੱਟ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਚੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਿੰਪਲ ਫਿਲਹਾਲ ਹਸਪਤਾਲ ’ਚ ਭਰਤੀ ਹੈ। ਠੀਕ ਹੋਣ ਤੋਂ ਬਾਅਦ ਪੁਲਸ ਉਸ ਨੂੰ ਗ੍ਰਿਫਤਾਰ ਕਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

Edited By Sunny Mehra