ਮਣੀਪੁਰ ''ਚ 82 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

Sunday, Aug 07, 2022 - 12:48 PM (IST)

ਮਣੀਪੁਰ ''ਚ 82 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਇੰਫਾਲ (ਵਾਰਤਾ)- ਮਣੀਪੁਰ 'ਚ ਰਾਜ ਫ਼ੋਰਸਾਂ ਦੀ ਇਕ ਸੰਯੁਕਤ ਟੀਮ ਨੇ ਐਤਵਾਰ ਨੂੰ ਨਸ਼ੀਲਾ ਪਦਾਰਥ ਜ਼ਬਤ ਕੀਤਾ, ਜਿਸ ਦੀ ਕੀਮਤ ਕਰੀਬ 82 ਕਰੋੜ ਰੁਪਏ ਹੈ। ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.), ਨਾਰਕੋਟਿਕਸ ਐਂਡ ਅਫੇਅਰਜ਼ ਆਫ਼ ਬਾਰਡਰ (ਐੱਨ.ਏ.ਬੀ.) ਅਤੇ ਲਿਲੋਂਗ ਪੁਲਸ ਟੀਮ, ਕਮਾਂਡੈਂਟ 08 ਆਈ.ਆਰ.ਬੀ. ਸੰਯੁਕਤ ਟੀਮ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਦੇਰ ਰਾਤ ਕਰੀਬ 12.30 ਵਜੇ ਇਮੇਮ ਬੀਬੀ ਨਾਮ ਦੀ ਇਕ ਔਰਤ ਦੇ ਘਰ ਛਾਪੇਮਾਰੀ ਕੀਤੀ। ਜਿੱਥੇ ਯੁਮਖੈਬਮ ਮੁਸਤਫ਼ਾ ਨਾਮ ਦਾ ਤਸਕਰ, ਗੈਰ-ਕਾਨੂੰਨੀ ਰੂਪ ਨਾਲ ਸ਼ੱਕੀ ਬ੍ਰਾਊਨ ਸ਼ੂਗਰ ਦਾ ਨਿਰਮਾਣ ਕਰਦੇ ਪਾਇਆ ਗਿਆ।

ਇਹ ਵੀ ਪੜ੍ਹੋ : ਮਹਾਰਾਸ਼ਟਰ : 'ਕਾਲਾ ਜਾਦੂ' ਕਰਦੇ ਹੋਏ ਮਾਤਾ-ਪਿਤਾ ਨੇ 5 ਸਾਲਾ ਧੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਉਸ ਕੋਲੋਂ ਕੁੱਲ 54.685 ਕਿਲੋਗ੍ਰਾਮ ਬ੍ਰਾਊਨ ਸ਼ੂਗਰ ਜ਼ਬਤ ਕੀਤੀ, ਜਿਸ ਦੀ ਕੀਮਤ ਕੌਮਾਂਤਰੀ ਬਜ਼ਾਰ 'ਚ 82 ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮ ਨੇ ਨਸ਼ੀਲੀ ਦਵਾਈਆਂ ਤੋਂ ਇਲਾਵਾ, ਗੈਰ-ਕਾਨੂੰਨੀ ਗਤੀਵਿਧੀਆਂ ਦੌਰਾਨ ਇਸਤੇਮਾਲ ਕੀਤੇ ਗਏ ਕਈ ਹੋਰ ਸਮਾਨ ਜਿਵੇਂ ਰਸਾਇਣ, ਭਾਂਡੇ, ਗੈਸ ਬਰਨਰ, ਸਿਲੰਡਰ, ਮੋਬਾਇਲ ਫੋਨ ਵੀ ਬਰਾਮਦ ਕੀਤਾ। ਗ੍ਰਿਫ਼ਤਾਰ ਦੋਸ਼ੀ ਵਿਅਕਤੀ ਨਾਲ ਜ਼ਬਤ ਗੈਰ-ਕਾਨੂੰਨੀ ਸਮੱਗਰੀ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਲਿਲੋਂਗ ਥਾਣੇ ਨੂੰ ਸੌਂਪ ਦਿੱਤੀ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News