ਗੁਜਰਾਤ ਤੱਟ ਤੋਂ 200 ਕਰੋੜ ਦਾ ਨਸ਼ੀਲਾ ਪਦਾਰਥ ਜ਼ਬਤ, ਸੜਕੀ ਮਾਰਗ ਰਾਹੀਂ ਪੰਜਾਬ ਪਹੁੰਚਣੀ ਸੀ ਹੈਰੋਇਨ

Wednesday, Sep 14, 2022 - 11:50 AM (IST)

ਗੁਜਰਾਤ ਤੱਟ ਤੋਂ  200 ਕਰੋੜ ਦਾ ਨਸ਼ੀਲਾ ਪਦਾਰਥ ਜ਼ਬਤ, ਸੜਕੀ ਮਾਰਗ ਰਾਹੀਂ ਪੰਜਾਬ ਪਹੁੰਚਣੀ ਸੀ ਹੈਰੋਇਨ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਭਾਰਤੀ ਤੱਟ ਰੱਖਿਅਕ ਫ਼ੋਰਸ ਨਾਲ ਸਾਂਝੀ ਮੁਹਿੰਮ 'ਚ ਬੁੱਧਵਾਰ ਨੂੰ ਗੁਜਰਾਤ ਤੱਟ ਕੋਲ ਅਰਬ ਸਾਗਰ 'ਚ ਇਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ 'ਚੋਂ 200 ਕਰੋੜ ਰੁਪਏ ਮੁੱਲ ਦੀ 40 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ। ਏ.ਟੀ.ਐੱਸ. ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸ਼ਤੀ 'ਚ ਸਵਾਰ 6 ਪਾਕਿਸਤਾਨੀ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਡਰੱਗ ਲਿਜਾ ਰਹੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਕੱਛ ਜ਼ਿਲ੍ਹੇ ਦੇ ਜਖਾਊ ਬੰਦਰਗਾਹ ਕੋਲ ਤੱਟ ਰੱਖਿਅਕ ਫ਼ੋਰਸ ਅਤੇ ਏ.ਟੀ.ਐੱਸ. ਦੀ ਇਕ ਸਾਂਝੀ ਟੀਮ ਨੇ ਵਿਚ ਸਮੁੰਦਰ ਰੋਕਿਆ। 

ਇਹ ਵੀ ਪੜ੍ਹੋ : ਅਜ਼ਬ ਗਜ਼ਬ! ਪਤਨੀ ਨਾਲ ਝਗੜਾ ਹੋਣ ’ਤੇ ਪਤੀ ਨੇ ਗੁੱਸੇ ’ਚ ਖਾ ਲਿਆ ਜ਼ਹਿਰੀਲਾ ਸੱਪ

ਹੈਰੋਇਨ ਗੁਜਰਾਤ ਤੱਟ 'ਤੇ ਉਤਾਰਨ ਤੋਂ ਬਾਅਦ ਸੜਕ ਮਾਰਗ ਰਾਹੀਂ ਪੰਜਾਬ ਲਿਜਾਈ ਜਾਣੀ ਸੀ। ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਅਸੀਂ ਪਾਕਿਸਤਾਨ ਤੋਂ ਰਵਾਨਾ ਹੋਈ ਕਿਸ਼ਤੀ ਰੋਕੀ ਅਤੇ 6 ਪਾਕਿਸਤਾਨੀ ਨਾਗਰਿਕਾਂ ਨੂੰ 40 ਕਿਲੋ ਹੈਰੋਇਨ ਨਾਲ ਫੜਿਆ। ਉਨ੍ਹਾਂ ਕਿਹਾ ਕਿ ਜ਼ਬਤ ਕਿਸ਼ਤੀ ਨਾਲ ਏ.ਟੀ.ਐੱਸ. ਅਤੇ ਤੱਟ ਰੱਖਿਅਕ ਫ਼ੋਰਸ ਦੇ ਅਧਿਕਾਰੀਆਂ ਦੇ ਦਿਨ 'ਚ ਜਖਾਊ ਤੱਟ 'ਤੇ ਪਹੁੰਚਣ ਦੀ ਉਮੀਦ ਹੈ। ਰਾਜ ਏ.ਟੀ.ਐੱਸ. ਅਤੇ ਤੱਟ ਰੱਖਿਅਕ ਫ਼ੋਰਸ ਨੇ ਪਹਿਲਾਂ ਵੀ ਨਸ਼ੀਲੀ ਦਵਾਈਆਂ ਦੀ ਤਸਕਰੀ ਦੀਆਂ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਸੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਨਾਲ ਫੜਿਆ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਗੁਜਰਾਤ ਤੱਟ ਦੇ ਮਾਧਿਅਮ ਨਾਲ ਭਾਰਤ 'ਚ ਤਸਕਰੀ ਕਰਨ ਦੀ ਯੋਜਨਾ ਬਣਾਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News