ਡਰੱਗਜ਼ ਤਸਕਰੀ ਰੋਕਣ ਲਈ ਹਰਿਆਣਾ ਸੂਬਾ ਕਰੇਗਾ ਸਖ਼ਤ ਕਾਰਵਾਈ
Thursday, Aug 27, 2020 - 08:29 PM (IST)
ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਸਪਲਾਈ ਤੇ ਸਟੋਰ ਕਰਕੇ ਰੱਖਣ ਵਾਲਿਆਂ ਨੂੰ ਨੱਥ ਪਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਸੂਬੇ ਦੇ ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਦੇ ਪੂਰੇ ਕੰਟਰੋਲ ਤਹਿਤ ਬਿਊਰੋ ਗਠਿਤ ਕੀਤਾ ਗਿਆ ਹੈ।
ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਵਿਸ਼ੇਸ਼ ਟੀਮਾਂ ਮੁਹਿੰਮ ਰਾਹੀਂ ਨਸ਼ਾ ਰੋਕਣ ਲਈ ਪੂਰੀ ਕੋਸ਼ਿਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਤਸਕਰੀਆਂ ਦੀ ਥਾਂ ਵੱਡੇ ਪੈਮਾਨੇ 'ਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਇਲਾਵਾ ਵੱਡੇ ਡੀਲਰਾਂ ਨੂੰ ਫੜਨ 'ਤੇ ਵਧੇਰੇ ਧਿਆਨ ਦਿੱਤਾ ਜਾਵੇਗਾ।
ਨਸ਼ੇੜੀਆਂ ਲਈ ਨਸ਼ਾ ਮੁਕਤੀ ਕੇਂਦਰਾਂ ਵਿਚ ਉਨ੍ਹਾਂ ਨਾਲ ਵਧੇਰੇ ਪਿਆਰ ਨਾਲ ਪੇਸ਼ ਆਇਆ ਜਾਵੇਗਾ। ਸਾਰੀਆਂ ਪੁਲਸ ਇਕਾਈਆਂ ਤੇ ਜ਼ਿਲ੍ਹੇ ਜਾਂ ਜੀ. ਆਰ. ਪੀ. ਜਾਂਚ ਨਾਲ ਜੁੜੇ ਸਾਰੇ ਪਹਿਲੂਆਂ ਵਿਚ ਬਿਊਰੋ ਦੀ ਸਹਾਇਤਾ ਕੀਤੀ ਜਾਵੇਗੀ। ਹਰ ਮਹੀਨੇ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।