ਉੜੀਸਾ ਸਰਕਾਰ ਨੇ 9 ਜ਼ਿਲਿਆਂ ਦੇ ਕਈ ਇਲਾਕਿਆਂ ਨੂੰ ਸੋਕਾ ਐਲਾਨ ਕੀਤਾ

11/01/2018 4:54:52 PM

ਭੁਵਨੇਸ਼ਵਰ— ਉੜੀਸਾ ਸਰਕਾਰ ਨੇ ਸੂਬੇ ਦੇ 9 ਜ਼ਿਲਿਆਂ ਦੇ ਕੁਝ ਇਲਾਕਿਆਂ ਨੂੰ ਸੋਕਾ ਪ੍ਰਭਾਵਿਤ ਐਲਾਨ ਕਰ ਦਿੱਤਾ ਹੈ ਤੇ ਜ਼ਿਲਾ ਮੈਜਿਸਟ੍ਰੇਟ ਨੂੰ ਨਿਯਮ ਮੁਤਾਬਕ ਰਾਹਤ ਉਪਾਅ ਸ਼ੁਰੂ ਕਰਨ ਦਾ ਅਧਿਕਾਰ ਦਿੱਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਾਲੀਆ ਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਬੁੱਧਵਾਰ ਰਾਤ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ 9 ਜ਼ਿਲੇ, ਬਾਰਾਗੜ੍ਹ, ਬੋਲਨਗੀਰ, ਦੇਵਗੜ੍ਹ, ਝਾਰਸੁਗੁੜਾ, ਕਾਲਾਹਾਂਡੀ, ਨਬਰੰਗਪੁਰ, ਨੌਪਦਾ, ਸੰਬਲਪੁਰ ਤੇ ਸੁੰਦਰਗੜ੍ਹਦੇ 66 ਬਲਾਕ ਦੇ ਕਰੀਬ 5633 ਪਿੰਡਾਂ ਤੇ 16 ਸ਼ਹਿਰ ਸਥਾਨਕ ਸੰਸਥਾਵਾਂ 'ਚ ਨਮੀ ਦੇ ਦਬਾਅ ਦੇ ਚੱਲਦੇ 33 ਫੀਸਦੀ ਤੇ ਇਸ ਤੋਂ ਜ਼ਿਆਦਾ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ।
ਵਿਸ਼ੇਸ਼ ਰਾਹਤ ਕਮਿਸ਼ਨ ਬੀ.ਪੀ. ਸੇਠੀ ਨੇ ਦੱਸਿਆ, ''ਇਸ ਤੋਂ ਬਾਅਦ ਸੂਬਾ ਸਰਕਾਰ ਨੇ ਇਨ੍ਹਾਂ ਇਲਾਕਿਆਂ 'ਚ ਆਮ ਤੇ ਗੰਭੀਰ ਕੁਦਰਤ ਦਾ ਸੋਕਾ ਐਲਾਨ ਕੀਤਾ ਹੈ ਤੇ ਜ਼ਿਲਾ ਮੈਜਿਸਟ੍ਰੇਟ ਨੂੰ ਰਾਹਤ ਉਪਾਅ ਸ਼ੁਰੂ ਕਰਨ ਲਈ ਅਧਿਕਾਰਤ ਕੀਤਾ ਹੈ।'' ਸੂਬਾ ਸੋਕਾ ਨਿਗਰਾਨੀ ਸੈੱਲ ਸੋਕੇ ਦੇ ਹਾਲਾਤ ਦੀ ਨਿਗਰਾਨੀ ਕਰ ਰਿਹਾ ਹੈ ਤੇ ਸੋਕਾ ਪ੍ਰਬੰਧਨ ਨਿਯਮ, 2016 'ਚ ਨਿਰਧਾਰਿਤ ਵੱਖ-ਵੱਖ ਮਾਪਦੰਡਾਂ ਦਾ ਅਧਿਐਨ ਕਰ ਰਿਹਾ ਹੈ।


Related News