1.16 ਲੱਖ ਦਾ ਕੱਟਿਆ ਚਾਲਾਨ, ਮਾਲਕ ਪਰੇਸ਼ਾਨ, ਡਰਾਈਵਰ ਪੈਸੇ ਲੈ ਕੇ ਹੋਇਆ ਫਰਾਰ

Monday, Sep 09, 2019 - 05:46 PM (IST)

1.16 ਲੱਖ ਦਾ ਕੱਟਿਆ ਚਾਲਾਨ, ਮਾਲਕ ਪਰੇਸ਼ਾਨ, ਡਰਾਈਵਰ ਪੈਸੇ ਲੈ ਕੇ ਹੋਇਆ ਫਰਾਰ

ਨਵੀਂ ਦਿੱਲੀ/ਰੇਵਾੜੀ— 1 ਸਤੰਬਰ 2019 ਤੋਂ ਦੇਸ਼ ਭਰ 'ਚ ਲਾਗੂ ਹੋਇਆ ਨਵਾਂ ਮੋਟਰ ਵ੍ਹੀਕਲ ਐਕਟ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਹੋਵੇ ਵੀ ਕਿਉਂ ਨਾ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਜੁਰਮਾਨਾ ਤਾਂ ਭਰਨਾ ਹੀ ਪਵੇਗਾ। ਹੁਣ ਦਿੱਲੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਟਰਾਂਸਪੋਰਟਰ ਨੂੰ ਦੋਹਰੀ ਮਾਰ ਪਈ ਹੈ। ਦਿੱਲੀ ਦੇ ਟਰਾਂਸਪੋਰਟਰ ਯਾਮੀਨ ਖਾਨ ਦਾ ਓਵਰਲੋਡ ਟਰੱਕ ਕਾਰਨ ਹਰਿਆਣਾ ਦੇ ਰੇਵਾੜੀ 'ਚ 1.16 ਲੱਖ ਰੁਪਏ ਦਾ ਚਾਲਾਨ ਕੱਟਿਆ ਗਿਆ। ਟਰੱਕ ਮਾਲਕ ਯਾਸੀਨ ਨੇ ਜਿਵੇਂ-ਤਿਵੇਂ ਪੈਸੇ ਜੋੜੇ। ਯਾਸੀਨ ਨੇ ਆਪਣੇ ਡਰਾਈਵਰ ਜਕਰ ਹੁਸੈਨ ਨੂੰ ਚਾਲਾਨ ਦੇ ਪੈਸੇ ਦੇ ਕੇ ਖੇਤਰੀ ਟਰਾਂਸਪੋਰਟ ਅਫਸਰ (ਆਰ. ਟੀ. ਓ.) 'ਚ ਜਮਾਂ ਕਰਾਉਣ ਲਈ ਦਿੱਤੇ ਸਨ ਪਰ ਡਰਾਈਵਰ ਚਾਲਾਨ ਭਰਨ ਦੀ ਬਜਾਏ ਪੈਸੇ ਲੈ ਕੇ ਫਰਾਰ ਹੋ ਗਿਆ। 

ਫਰਾਰ ਡਰਾਈਵਰ ਨੇ ਮਾਲਕ ਦੀ ਫੋਨ ਕਾਲ ਸੁਣਨਾ ਵੀ ਬੰਦ ਕਰ ਦਿੱਤਾ। ਇਸ ਤੋਂ ਬਾਅਦ ਟਰੱਕ ਮਾਲਕ ਯਾਸੀਨ ਨੇ ਡਰਾਈਵਰ ਜਕਰ ਵਿਰੁੱਧ ਪੁਲਸ 'ਚ 1.16 ਲੱਖ ਰੁਪਏ ਲੈ ਕੇ ਦੌੜਨ ਦਾ ਅਪਰਾਧਕ ਮਾਮਲਾ ਦਰਜ ਕਰਵਾ ਦਿੱਤਾ। ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਅਤੇ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਦਿੱਲੀ ਲੈ ਕੇ ਆਈ। ਡਰਾਈਵਰ ਤੋਂ ਚਾਲਾਨ ਦੇ ਪੈਸੇ ਵੀ ਬਰਾਮਦ ਕੀਤੇ ਗਏ। ਪੁਲਸ ਅਧਿਕਾਰੀ ਮੁਤਾਬਕ ਡਰਾਈਵਰ ਜਕਰ ਆਪਣੇ ਮਾਲਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਦਰਅਸਲ ਟਰੱਕ ਮਾਲਕ ਨੇ ਉਸ ਨੂੰ ਇਸ ਤਰ੍ਹਾਂ ਦਾ ਵੱਡਾ ਚਾਲਾਨ ਹੋਣ 'ਤੇ ਝਿੜਕਿਆ ਸੀ। ਉਹ ਇਸ ਮੌਕੇ ਦੀ ਭਾਲ 'ਚ ਸੀ, ਜਿਵੇਂ ਹੀ ਉਸ ਨੂੰ ਚਾਲਾਨ ਦੇ ਪੈਸੇ ਜਮਾਂ ਕਰਾਉਣ ਨੂੰ ਮਿਲੇ, ਉਹ ਲੈ ਕੇ ਫਰਾਰ ਹੋ ਗਿਆ।

ਇੱਥੇ ਦੱਸ ਦੇਈਏ ਕਿ ਮੋਟਲ ਵ੍ਹੀਕਲ ਐਕਟ 'ਚ ਹੋਏ ਬਦਲਾਅ ਤੋਂ ਬਾਅਦ ਓਵਰਲੋਡਿੰਗ ਦਾ ਜੁਰਮਾਨਾ ਵੀ ਵਧ ਗਿਆ ਹੈ।  ਓਵਰਲੋਡਿੰਗ ਲਈ ਜੁਰਮਾਨਾ 2,000 ਤੋਂ ਵਧਾ ਕੇ 20,000 ਕਰ ਦਿੱਤਾ ਗਿਆ ਹੈ। ਉੱਥੇ ਹੀ ਵਾਧੂ ਭਾਰ ਲਈ ਪ੍ਰਤੀ ਟਨ 'ਤੇ 2,000 ਰੁਪਏ ਦੇਣੇ ਪੈਣਗੇ, ਜੋ ਕਿ ਪਹਿਲਾਂ 1,000 ਰੁਪਏ ਪ੍ਰਤੀ ਟਨ ਸੀ।


author

Tanu

Content Editor

Related News