ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਮੁਸ਼ਕਿਲ ’ਚ, ਡਰਾਈਵਰ ਦੀ ਪਤਨੀ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

Wednesday, Jun 23, 2021 - 12:57 PM (IST)

ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਮੁਸ਼ਕਿਲ ’ਚ, ਡਰਾਈਵਰ ਦੀ ਪਤਨੀ ਨੇ ਲਾਇਆ ਜਬਰ-ਜ਼ਨਾਹ ਦਾ ਦੋਸ਼

ਲਖਨਊ- ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜਵੀ ਹਮੇਸ਼ਾ ਹੀ ਸੁਰਖੀਆਂ ’ਚ ਬਣੇ ਰਹਿੰਦੇ ਹਨ। ਕਦੇ ਵਿਵਾਦ ਪੂਰਨ ਟਿੱਪਣੀਆਂ ਕਾਰਨ ਤਾਂ ਕਦੇ ਆਪਣੀਆਂ ਮੁਲਾਕਾਤਾਂ ਦੇ ਪਰ ਹੁਣ ਉਹ ਇਕ ਵਾਰ ਫਿਰ ਵਿਵਾਦ ’ਚ ਘਿਰਦੇ ਨਜ਼ਰ ਆ ਰਹੇ ਹਨ ਅਤੇ ਇਸ ਵਾਰ ਮਾਮਲਾ ਗੰਭੀਰ ਹੈ। ਵਸੀਮ ਰਿਜਵੀ ਮੁਸ਼ਕਿਲ ’ਚ ਹਨ ਕਿਉਂਕਿ ਡਰਾਇਵਰ ਦੀ ਪਤਨੀ ਨੇ ਜਬਰ-ਜ਼ਨਾਹ ਦਾ ਦੋਸ਼ ਲਾ ਕੇ ਲਖਨਊ ਦੇ ਸ਼ਹਾਦਤਗੰਜ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਜਨਾਨੀ ਨੇ ਰਿਜਵੀ ’ਤੇ ਅਸ਼ਲੀਲ ਵੀਡੀਓ ਅਤੇ ਫੋਟੋ ਦੇ ਜ਼ਰੀਏ ਧਮਕਾਉਣ ਦਾ ਵੀ ਦੋਸ਼ ਲਗਾਇਆ ਹੈ। ਪੀੜਤ ਜਨਾਨੀ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਮੈਂ ਇਸ ਸੰਬੰਧ ’ਚ ਵਸੀਮ ਰਿਜਵੀ ਨਾਲ ਗੱਲ ਕਰਨ ਗਿਆ ਤਾਂ ਉਨ੍ਹਾਂ ਨੇ ਮੈਨੂੰ ਮਾਰਿਆ ਅਤੇ ਨੌਕਰੀ ਤੋਂ ਕੱਢ ਦਿੱਤਾ। ਪੀੜਤਾ ਦੇ ਪਤੀ ਨੇ ਦੱਸਿਆ ਕਿ ਜਿਸ ਮਕਾਨ ’ਚ ਰਹਿੰਦੇ ਸਨ ਉਹ ਵੀ ਰਿਜਵੀ ਨੇ ਹੀ ਦਿੱਤਾ ਸੀ ਅਤੇ ਇਸ ਘਟਨਾ ਤੋਂ ਬਾਅਦ ਉਹ ਵੀ ਉਨ੍ਹਾਂ ਨੇ ਖਾਲੀ ਕਰਵਾ ਲਿਆ।

ਜਨਾਨੀ ਨੇ ਦੱਸਿਆ ਕਿ ਰਿਜਵੀ ਪਤੀ ਨੂੰ ਡਿਊਟੀ ’ਤੇ ਬਾਹਰ ਭੇਜ ਦਿੰਦਾ ਸੀ ਅਤੇ ਉਸ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕਰਦਾ ਸੀ। ਇਸ ਦੌਰਾਨ ਰਿਜਵੀ ਨੇ ਕੁਝ ਅਸ਼ਲੀਲ ਵੀਡੀਓ ਅਤੇ ਫੋਟੋਆਂ ਵੀ ਲੈ ਲਈਆਂ ਹਨ। ਉਥੇ ਹੀ ਇਸ ਵਿਵਾਦ ’ਤੇ ਵਸੀਮ ਰਿਜਵੀ ਦਾ ਕਹਿਣਾ ਹੈ ਕਿ ਸਾਰੇ ਦੋਸ਼ ਮਨ-ਘੜਤ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਮੇਰੇ ਇੱਥੇ ਨੌਕਰੀ ਕਰਦਾ ਸੀ ਪਰ ਕੁਝ ਦਿਨਾਂ ਪਹਿਲਾਂ ਕੁਰਾਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਡਰਾਈਵਰ ਮੇਰੇ ਦੁਸ਼ਮਣਾਂ ਨਾਲ ਮਿਲ ਗਿਆ ਸੀ। ਮੇਰੇ ਹਰ ਮੂਵਮੈਂਟ ਦੀ ਜਾਣਕਾਰੀ ਮੇਰੇ ਵਿਰੋਧੀਆਂ ਨੂੰ ਦੇ ਰਹੇ ਸੀ। ਇਸ ਨਾਲ ਮੇਰੀ ਜਾਨ ਨੂੰ ਖ਼ਤਰਾ ਵਧ ਗਿਆ ਸੀ। ਇਸ ਲਈ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ। ਨੌਕਰੀ ਤੋਂ ਕੱਢ ਦਿੱਤੇ ਜਾਣ ਤੋਂ ਬਾਅਦ ਇਹ ਸਾਡੇ ’ਤੇ ਦੋਸ਼ ਲਗਾ ਰਿਹਾ ਹੈ। ਰਿਜਵੀ ਨੇ ਕਿਹਾ ਕਿ ਇਸ ਨੇ ਜੋ ਵੀ ਦੋਸ਼ ਲਗਾਇਆ ਹੈ ਉਸ ਦੀ ਜਾਂਚ ਡੂੰਘਾਈ ਨਾਲ ਹੋਣੀ ਚਾਹੀਦੀ ਹੈ ਅਤੇ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ।


author

DIsha

Content Editor

Related News