ਸਮੁੰਦਰੀ ਰਸਤੇ ਰਾਹੀਂ ਸ਼੍ਰੀਲੰਕਾ ਤੋਂ ਸਮਗਲਿੰਗ ਕਰ ਕੇ ਲਿਆਂਦਾ ਜਾ ਰਿਹਾ 10 ਕਰੋੜ ਦਾ ਸੋਨਾ ਜ਼ਬਤ

02/10/2023 11:50:03 AM

ਰਾਮਨਾਥਪੁਰਮ (ਭਾਸ਼ਾ)- ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ’ਚ ਤੱਟ ਰੱਖਿਅਕ ਫ਼ੋਰਸ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਲਗਭਗ 18 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਗੋਤਾਖੋਰੀ ਮੁਹਿੰਮ ਤਹਿਤ ਸਮੁੰਦਰੀ ਤੱਟ ਤੋਂ ਸੋਨੇ ਨੂੰ ਸੁਰੱਖਿਅਤ ਬਰਾਮਦ ਕਰਨ ’ਚ ਮਦਦ ਮਿਲੀ। ਇੱਥੇ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਡੀ. ਆਰ. ਆਈ., ਚੇਨਈ ਦੇ ਨਾਲ ਤੱਟ ਰੱਖਿਅਕ ਫੋਰਸ ਨੇ ਇਕ ਸਾਂਝੇ ਆਪ੍ਰੇਸ਼ਨ ’ਚ ਮੰਡਪਮ ਤੋਂ ਲਗਭਗ 10.50 ਕਰੋੜ ਰੁਪਏ ਦੀ ਕੀਮਤ ਦਾ 17.74 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਨੂੰ ਸਮੁੰਦਰੀ ਰਸਤੇ ਰਾਹੀਂ ਸ਼੍ਰੀਲੰਕਾ ਤੋਂ ਸਮੱਗਲਿੰਗ ਕਰ ਕੇ ਲਿਆਂਦਾ ਜਾ ਰਿਹਾ ਸੀ।

PunjabKesari

ਡੀ. ਆਰ. ਆਈ. ਤੋਂ ਮਿਲੀ ਇਕ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ, ਭਾਰਤੀ ਤੱਟ ਰੱਖਿਅਕ ਸਟੇਸ਼ਨ ਮੰਡਪਮ ਨੇ 7 ਫਰਵਰੀ ਨੂੰ ਇੰਟਰਸੈਪਟਰ ਕਿਸ਼ਤੀ (ਆਈ. ਬੀ.) ਸੀ-432 ਨਾਲ ਇਕ ਸੰਯੁਕਤ ਟੀਮ ਤਾਇਨਾਤ ਕੀਤੀ। ਰੀਲੀਜ਼ ਅਨੁਸਾਰ ਟੀਮ ਨੇ ਕਿਸੇ ਵੀ ਸ਼ੱਕੀ ਗਤੀਵਿਧੀ ਲਈ ਮਨਾਰ ਦੀ ਖਾੜੀ ’ਚ 2 ਦਿਨਾਂ ਤੱਕ ਨਿਗਰਾਨੀ ਰੱਖੀ। 8 ਫਰਵਰੀ ਦੀ ਰਾਤ ਨੂੰ ਟੀਮ ਨੇ ਇਕ ਸ਼ੱਕੀ ਕਿਸ਼ਤੀ ਨੂੰ ਰੋਕਿਆ ਜੋ ਤੇਜ਼ ਰਫਤਾਰ ਨਾਲ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਸ਼ਤੀ ਦੀ ਤਲਾਸ਼ੀ ਲੈਣ ’ਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਇਹ ਸ਼ੱਕ ਸੀ ਕਿ ਫੜੇ ਜਾਣ ਤੋਂ ਬਚਣ ਲਈ ਇਸ ਨੂੰ ਜਹਾਜ਼ ਤੋਂ ਸਮੁੰਦਰ ’ਚ ਸੁੱਟ ਦਿੱਤਾ ਗਿਆ। ਇਸ ’ਚ ਕਿਹਾ ਗਿਆ ਹੈ, ਇਸ ਲਈ ਸੰਭਾਵਿਤ ਖੇਤਰ ’ਚ ਆਈ. ਸੀ. ਜੀ. ਟੀਮ ਵੱਲੋਂ ਇਕ ਗੋਤਾਖੋਰੀ ਮੁਹਿੰਮ ਚਲਾਈ ਗਈ ਅਤੇ ਸਮੁੰਦਰ ਦੇ ਕੰਢੇ ਤੋਂ 17.74 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਅੱਗੇ ਦੀ ਕਾਨੂੰਨੀ ਕਾਰਵਾਈ ਲਈ ਸਬੰਧਤ ਕਿਸ਼ਤੀ ਨੂੰ ਚਾਲਕ ਦਲ ਦੇ ਤਿੰਨ ਮੈਂਬਰਾਂ ਨਾਲ ਤੱਟੀ ਸੁਰੱਖਿਆ ਸਮੂਹ, ਮੰਡਪਮ ਨੂੰ ਸੌਂਪ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News