ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

10/09/2023 5:33:55 PM

ਬਿਜ਼ਨੈੱਸ ਡੈਸਕ : ਕੇਂਦਰ ਸਰਕਾਰ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰੀ-ਗਰੀਬੀ ਅਤੇ ਮੱਧ ਵਰਗ ਦੇ ਲੋਕਾਂ ਦੇ ਘਰ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਲਈ ਸਸਤੇ ਦਰਾਂ 'ਤੇ ਹਾਊਸਿੰਗ ਲੋਨ 'ਤੇ ਵਿਆਜ ਸਬਸਿਡੀ ਸਕੀਮ ਦਾ ਤੋਹਫ਼ਾ ਦੇਣ ਜਾ ਰਹੀ ਹੈ। ਇਹ ਸਬਸਿਡੀ ਸਕੀਮ 60,000 ਕਰੋੜ ਰੁਪਏ ਦੀ ਹੋਵੇਗੀ, ਜਿਸ ਦੇ ਤਹਿਤ 50 ਲੱਖ ਰੁਪਏ ਤੱਕ ਦੇ ਹਾਊਸਿੰਗ ਲੋਨ 'ਤੇ 3 ਤੋਂ 6 ਫ਼ੀਸਦੀ ਸਾਲਾਨਾ ਦੀ ਵਿਆਜ ਛੋਟ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਤੰਤਰਤਾ ਦਿਵਸ 'ਤੇ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਬੈਠਕ 'ਚ ਯੋਜਨਾ ਦੀ ਅੰਤਿਮ ਰੂਪਰੇਖਾ ਤਿਆਰ ਕੀਤੀ ਗਈ।

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਪੀਐੱਮ ਮੋਦੀ ਨੇ ਗ਼ਰੀਬਾਂ, ਹੇਠਲੇ ਮੱਧ ਵਰਗ ਅਤੇ ਮੱਧ ਵਰਗ ਨਾਲ ਸਬੰਧਤ ਐਲਾਨਾਂ ਨੂੰ ਪੂਰਾ ਕਰਨ ਦੇ ਸੰਦਰਭ ਵਿੱਚ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਵਿਆਜ ਸਬਸਿਡੀ ਯੋਜਨਾ ਨੂੰ ਖ਼ਰਚਾ ਵਿੱਤ ਕਮੇਟੀ (ਈਐਫਸੀ) ਨੇ ਇਸ ਹਫ਼ਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰਸਤਾਵ 'ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਘਰਾਂ ਵਿੱਚ ਸੂਰਜੀ ਊਰਜਾ ਨੂੰ ਯਕੀਨੀ ਬਣਾਉਣ ਸੰਬੰਧੀ ਘੋਸ਼ਣਾ ਨਾਲ ਸਬੰਧਤ ਯੋਜਨਾ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਲਈ ਨੀਤੀ ਵੀ ਬਣਾਈ ਗਈ ਹੈ। ਮੀਟਿੰਗ ਵਿੱਚ ਘਰਾਂ ਨੂੰ ਸੂਰਜੀ ਊਰਜਾ ਮੁਹੱਈਆ ਕਰਵਾਉਣ ਸਬੰਧੀ ਕੀਤੇ ਐਲਾਨ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ।

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਦੱਸ ਦੇਈਏ ਕਿ ਇਹ ਯੋਜਨਾ ਸਾਲ 2028 ਤੱਕ ਲਾਗੂ ਰਹੇਗੀ। ਇਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤੋਂ ਵੱਖਰੇ ਤੌਰ 'ਤੇ ਲਾਗੂ ਕੀਤਾ ਜਾਵੇਗਾ। ਇਸ ਤਹਿਤ 50 ਲੱਖ ਰੁਪਏ ਤੱਕ ਦੇ ਕਰਜ਼ਿਆਂ 'ਤੇ ਤਿੰਨ ਤੋਂ ਛੇ ਫ਼ੀਸਦੀ ਵਿਆਜ ਦੀ ਛੋਟ ਮਿਲੇਗੀ। ਸਬਸਿਡੀ ਦੀ ਰਕਮ ਸਿੱਧੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਆਉਣ ਵਾਲੇ ਕੁਝ ਮਹੀਨਿਆਂ 'ਚ ਬੈਂਕ ਇਸ ਦੇ ਲਈ ਇਕ ਸਕੀਮ ਲਾਂਚ ਕਰ ਰਿਹਾ ਹੈ। ਆਉਂਦੇ ਸਾਲ ਆਮ ਚੋਣਾਂ ਹੋਣ ਤੋਂ ਪਹਿਲਾਂ ਛੋਟੇ ਸ਼ਹਿਰੀ ਹਾਊਸਿੰਗ ਲੋਨ ਨਾਲ ਸਬੰਧਿਤ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।  

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਆਪਣੇ ਭਾਸ਼ਣ ਵਿੱਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, "ਅਸੀਂ ਆਉਣ ਵਾਲੇ ਸਾਲਾਂ ਵਿੱਚ ਇੱਕ ਨਵੀਂ ਸਕੀਮ ਲਿਆ ਰਹੇ ਹਾਂ, ਜਿਸਦਾ ਫ਼ਾਇਦਾ ਸ਼ਹਿਰਾਂ ਵਿੱਚ ਰਹਿ ਰਹੇ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜੋ ਕਿਰਾਏ ਦੇ ਮਕਾਨਾਂ, ਝੁੱਗੀਆਂ, ਚੌਲਾਂ ਜਾਂ ਅਣਅਧਿਕਾਰਤ ਕਲੋਨੀਆਂ ਵਿੱਚ ਰਹਿ ਰਹੇ ਹਨ।" ਇਸ ਯੋਜਨਾ ਤਹਿਤ 9 ਲੱਖ ਰੁਪਏ ਤੱਕ ਦੇ ਕਰਜ਼ੇ 'ਤੇ 3-6.5 ਫ਼ੀਸਦੀ ਘੱਟ ਦਰ 'ਤੇ ਵਿਆਜ ਮਿਲੇਗਾ। ਇਸ ਯੋਜਨਾ ਦੇ ਦਾਇਰੇ ਵਿੱਚ 20 ਸਾਲਾਂ ਲਈ 50 ਲੱਖ ਰੁਪਏ ਤੋਂ ਘੱਟ ਦੇ ਹਾਊਸਿੰਗ ਲੋਨ ਨੂੰ ਲਿਆਉਣ ਦਾ ਪ੍ਰਸਤਾਵ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News