DRDO ਅਤੇ ਭਾਰਤੀ ਫ਼ੌਜ ਨੇ ਕੀਤਾ ਸਵਦੇਸ਼ ’ਚ ਬਣੇ ਟੈਂਕ ਵਿਨਾਸ਼ਕਾਰੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ

Wednesday, Jun 29, 2022 - 11:01 AM (IST)

DRDO ਅਤੇ ਭਾਰਤੀ ਫ਼ੌਜ ਨੇ ਕੀਤਾ ਸਵਦੇਸ਼ ’ਚ ਬਣੇ ਟੈਂਕ ਵਿਨਾਸ਼ਕਾਰੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ (ਭਾਸ਼ਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ ਡੀ. ਓ.) ਅਤੇ ਭਾਰਤੀ ਫ਼ੌਜ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਵਿਚ ਕੇਕੇ ਰੇਂਜ ਵਿਚ ਸਵਦੇਸ਼ ਵਿਚ ਬਣੇ ਟੈਂਕ ਵਿਨਾਸ਼ਕਾਰੀ ਮਿਜ਼ਾਈਲ ਦਾ ਸਫ.ਲ ਪ੍ਰੀਖਣ ਕੀਤਾ। ਇਹ ਜਾਣਕਾਰੀ ਰੱਖਿਆ ਮੰਤਰਾਲਾ ਨੇ ਦਿੱਤੀ। ਮੰਤਰਾਲਾ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਅਰਜੁਨ ਜੰਗੀ ਟੈਂਕ ਤੋਂ ਟੈਂਕ ਵਿਨਾਸ਼ਕਾਰੀ ਨਿਰਦੇਸ਼ਿਤ ਮਿਜ਼ਾਈਲ (ਏ.ਟੀ.ਜੀ.ਐੱਮ.) ਦਾ ਸਫ਼ਲ ਪ੍ਰੀਖਣ ਕੀਤਾ ਗਿਆ। 

ਇਹ ਵੀ ਪੜ੍ਹੋ : ਸਰਹੱਦ ਪਾਰ ਵਪਾਰ ਅਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ ’ਚ 2 ਵਪਾਰੀ ਗ੍ਰਿਫ਼ਤਾਰ

ਇਸ ਵਿਚ ਕਿਹਾ ਗਿਆ ਕਿ ਪ੍ਰੀਖਣ ਵਿਚ ਏ.ਟੀ.ਜੀ.ਐੱਮ. ਨੇ ਬੇਹੱਦ ਸਮਝ ਨਾਲ ਟੀਚੇ ’ਤੇ ਹਮਲਾ ਕੀਤਾ ਅਤੇ ਉਸ ਨੂੰ ਨਸ਼ਟ ਕਰ ਦਿੱਤਾ। ਟੈਲੀਮੈਟਰੀ ਸਿਸਟਮ ਨੇ ਮਿਜ਼ਾਈਲ ਦੀ ਤਸੱਲੀਬਖਸ਼ ਉਡਾਣ ਪ੍ਰਦਰਸ਼ਨ ਨੂੰ ਰਿਕਾਰਡ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏ.ਟੀ.ਜੀ.ਐੱਮ. ਦੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ. ਅਤੇ ਭਾਰਤੀ ਫ਼ੌਜ ਨੂੰ ਵਧਾਈ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News