''ਆਪਰੇਸ਼ਨ ਸਿੰਦੂਰ'' ''ਚ ''ਆਕਾਸ਼ਤੀਰ'' ਹਵਾਈ ਰੱਖਿਆ ਪ੍ਰਣਾਲੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ : DRDO ਮੁਖੀ
Friday, May 23, 2025 - 12:55 PM (IST)

ਨਾਗਪੁਰ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਮੁਖੀ ਸਮੀਰ ਵੀ. ਕਾਮਤ ਨੇ ਕਿਹਾ ਕਿ ਭਾਰਤ ਦੇ ਸਵਦੇਸ਼ੀ ਤੌਰ 'ਤੇ ਬਣੇ 'ਆਕਾਸ਼ਤੀਰ' ਹਵਾਈ ਰੱਖਿਆ ਪ੍ਰਣਾਲੀ ਨੇ 'ਆਪਰੇਸ਼ਨ ਸਿੰਦੂਰ' ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਦੀ ਸਫ਼ਲਤਾ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਇਸ 'ਚ ਦਿਲਚਸਪੀ ਵਧੇਗੀ। ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ ਅਤੇ ਪੂਰੀ ਤਰ੍ਹਾਂ ਸਵੈਚਾਲਿਤ 'ਆਕਾਸ਼ਤਿਰ' ਹਵਾਈ ਰੱਖਿਆ ਕੰਟਰੋਲ ਅਤੇ ਰਿਪੋਰਟਿੰਗ ਪ੍ਰਣਾਲੀ ਤਾਇਨਾਤ ਕੀਤੀ ਸੀ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 9 ਅੱਤਵਾਦੀ ਕੈਂਪਾਂ ਖ਼ਿਲਾਫ਼ 'ਆਪਰੇਸ਼ਨ ਸਿੰਦੂਰ' ਦੌਰਾਨ ਨਵੀਂ ਜੰਗੀ ਸਮਰੱਥਾਵਾਂ ਦੀ ਅਦਿੱਖ ਸ਼ਕਤੀ ਵਜੋਂ ਉਭਰੀ। ਡੀਆਰਡੀਓ ਮੁਖੀ ਨੇ ਵੀਰਵਾਰ ਸ਼ਾਮ ਨੂੰ ਦੱਸਿਆ,"ਯਕੀਨਨ, ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਦੂਜੇ ਦੇਸ਼ ਵੀ ਇਸ 'ਚ ਦਿਲਚਸਪੀ ਲੈਣਗੇ।"
ਇਹ ਵੀ ਪੜ੍ਹੋ : ਵੱਡੀ ਭੈਣ ਨੇ ਖੋਹ ਲਿਆ TV ਦਾ ਰਿਮੋਟ, ਗੁੱਸੇ 'ਚ ਮਰ ਗਈ ਛੋਟੀ ਭੈਣ
ਕਾਮਤ ਨੇ ਨਾਗਪੁਰ ਦੀ ਆਪਣੀ ਯਾਤਰਾ ਦੌਰਾਨ ਭਾਰਤ ਦੀ ਰੱਖਿਆ ਤਕਨਾਲੋਜੀ ਦੇ ਭਵਿੱਖ ਬਾਰੇ ਉਮੀਦ ਜ਼ਾਹਰ ਕੀਤਾ। ਉਨ੍ਹਾਂ ਨੇ ਇੱਥੇ ਡਰੋਨ, ਮਿਜ਼ਾਈਲ ਅਤੇ ਰਾਕੇਟ ਨਿਰਮਾਣ ਕੇਂਦਰਾਂ ਦਾ ਦੌਰਾ ਕੀਤਾ। ਰੱਖਿਆ ਖੇਤਰ 'ਚ 'ਆਤਮਨਿਰਭਰ' ਬਣਨ ਵੱਲ ਭਾਰਤ ਦੇ ਕਦਮ ਬਾਰੇ ਗੱਲ ਕਰਦਿਆਂ, ਡੀਆਰਡੀਓ ਮੁਖੀ ਨੇ ਕਿਹਾ ਕਿ ਕਾਫ਼ੀ ਤਰੱਕੀ ਹੋਈ ਹੈ ਪਰ ਪੂਰੀ ਤਰ੍ਹਾਂ ਸਵੈ-ਨਿਰਭਰ ਬਣਨ ਲਈ ਹੋਰ ਕੰਮ ਕਰਨ ਦੀ ਲੋੜ ਹੈ। ਕਾਮਤ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਅਸੀਂ ਇਕ ਬਹੁਤ ਮਹੱਤਵਪੂਰਨ ਪੱਧਰ ਪ੍ਰਾਪਤ ਕਰ ਲਿਆ ਹੈ ਪਰ ਅਜੇ ਵੀ ਕੁਝ ਕੰਮ ਕਰਨਾ ਬਾਕੀ ਹੈ ਅਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਾਲਾਂ 'ਚ ਅਸੀਂ ਪੂਰੀ ਤਰ੍ਹਾਂ ਸਵੈ-ਨਿਰਭਰ ਹੋ ਜਾਵਾਂਗੇ।" ਇਹ ਪੁੱਛੇ ਜਾਣ 'ਤੇ ਕਿ ਕੀ ਭਵਿੱਖ ਦੇ ਸੰਘਰਸ਼ਾਂ 'ਚ ਰਵਾਇਤੀ ਹਥਿਆਰ ਪਿੱਛੇ ਰਹਿ ਜਾਣਗੇ, ਇਸ 'ਤੇ ਕਾਮਤ ਨੇ ਕਿਹਾ ਕਿ ਭਵਿੱਖ ਦੀਆਂ ਜੰਗਾਂ ਰਵਾਇਤੀ ਉਪਕਰਣਾਂ ਨੂੰ ਡਰੋਨ ਅਤੇ ਇਲੈਕਟ੍ਰਾਨਿਕ ਯੁੱਧ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੋੜਨਗੀਆਂ। ਉਨ੍ਹਾਂ ਕਿਹਾ,"ਭਵਿੱਖ ਦੀ ਜੰਗ ਰਵਾਇਤੀ ਸਾਜ਼ੋ-ਸਾਮਾਨ ਦੇ ਨਾਲ-ਨਾਲ ਇਨ੍ਹਾਂ ਨਵੀਆਂ ਚੀਜ਼ਾਂ ਦਾ ਸੁਮੇਲ ਹੋਵੇਗੀ... ਸਾਨੂੰ ਦੋਵਾਂ ਲਈ ਤਿਆਰ ਰਹਿਣਾ ਪਵੇਗਾ।" ਕਾਮਤ ਨੇ ਨੇੜਲੇ ਭਵਿੱਖ 'ਚ ਜੰਗ ਦੇ ਮੈਦਾਨ 'ਚ ਰੋਬੋਟਾਂ ਵਲੋਂ ਸੈਨਿਕਾਂ ਦੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਅਤੇ ਕਿਹਾ,"ਇਕ ਦਿਨ ਅਜਿਹਾ ਆਵੇਗਾ ਜਦੋਂ ਇਹ ਹੋ ਸਕਦਾ ਹੈ ਪਰ ਨੇੜਲੇ ਭਵਿੱਖ 'ਚ ਨਹੀਂ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e