ਹੁਣ ਨਹੀਂ ਅੱਖ ਚੁੱਕੇਗਾ ਦੁਸ਼ਮਣ ! ਨਵੇਂ ਰਾਫੇਲ ਜਹਾਜ਼ਾਂ ਦੀ ਮਨਜ਼ੂਰੀ ਨੂੰ ਰੱਖਿਆ ਮੰਤਰਾਲੇ ਨੇ ਦਿੱਤੀ ਹਰੀ ਝੰਡੀ

Thursday, Feb 12, 2026 - 02:26 PM (IST)

ਹੁਣ ਨਹੀਂ ਅੱਖ ਚੁੱਕੇਗਾ ਦੁਸ਼ਮਣ ! ਨਵੇਂ ਰਾਫੇਲ ਜਹਾਜ਼ਾਂ ਦੀ ਮਨਜ਼ੂਰੀ ਨੂੰ ਰੱਖਿਆ ਮੰਤਰਾਲੇ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੀਆਂ ਜੰਗੀ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੱਖਿਆ ਐਕਵਾਇਰ ਕੌਂਸਲ (DAC) ਦੀ ਮੀਟਿੰਗ 'ਚ ਨਵੇਂ ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਭਾਰਤ ਆਪਣੀਆਂ ਹਵਾਈ ਸਰਹੱਦਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ 'ਸਕੁਐਡਰਨ' ਦੀ ਗਿਣਤੀ ਵਧਾਉਣ 'ਤੇ ਜ਼ੋਰ ਦੇ ਰਿਹਾ ਹੈ।

ਹਵਾਈ ਫੌਜ ਦੀ ਵਧੇਗੀ ਸਮਰੱਥਾ 

ਨਵੇਂ ਰਾਫੇਲ ਜੈੱਟਾਂ ਦੇ ਆਉਣ ਨਾਲ ਨਾ ਸਿਰਫ ਹਵਾਈ ਫੌਜ ਦੇ ਬੇੜੇ ਦੀ ਤਾਕਤ ਵਧੇਗੀ, ਸਗੋਂ ਗੁਆਂਢੀ ਦੇਸ਼ਾਂ ਵੱਲੋਂ ਮਿਲ ਰਹੀਆਂ ਚੁਣੌਤੀਆਂ ਦੇ ਦਰਮਿਆਨ ਭਾਰਤ ਦੀ Operational Readiness (ਜੰਗੀ ਤਿਆਰੀ) ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਵੇਗੀ। ਹਵਾਈ ਫੌਜ ਲੰਬੇ ਸਮੇਂ ਤੋਂ ਆਪਣੇ ਲੜਾਕੂ ਬੇੜੇ ਦੇ ਆਧੁਨਿਕੀਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

ਫਰਾਂਸੀਸੀ ਰਾਸ਼ਟਰਪਤੀ ਦੇ ਦੌਰੇ ਤੋਂ ਪਹਿਲਾਂ ਅਹਿਮ ਫੈਸਲਾ 

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੰਭਾਵਿਤ ਭਾਰਤ ਦੌਰੇ ਤੋਂ ਠੀਕ ਪਹਿਲਾਂ ਇਸ ਮਨਜ਼ੂਰੀ ਨੂੰ ਇਕ ਵੱਡਾ ਰਣਨੀਤਕ ਕਦਮ ਮੰਨਿਆ ਜਾ ਰਿਹਾ ਹੈ। ਇਸ ਡੀਲ ਦੇ ਤਹਿਤ ਭਾਰਤ ਅਤੇ ਫਰਾਂਸ ਵਿਚਾਲੇ ਇੰਜਣ ਨਿਰਮਾਣ, ਐਵੀਓਨਿਕਸ ਅਤੇ ਵੈਪਨ ਇੰਟੀਗ੍ਰੇਸ਼ਨ ਵਰਗੀਆਂ ਉੱਨਤ ਤਕਨੀਕਾਂ ਦੇ ਆਦਾਨ-ਪ੍ਰਦਾਨ ਨੂੰ ਗਤੀ ਮਿਲੇਗੀ। ਮੀਟਿੰਗ 'ਚ ਸਿਰਫ਼ ਜਹਾਜ਼ਾਂ ਹੀ ਨਹੀਂ, ਸਗੋਂ ਹਾਈ-ਐਲਟੀਟਿਊਡ ਸੂਡੋ ਸੈਟੇਲਾਈਟ (HAPS) ਵਰਗੀਆਂ ਉੱਨਤ ਪ੍ਰਣਾਲੀਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਭਾਰਤ ਨੂੰ ਸਰਹੱਦਾਂ 'ਤੇ ਨਿਗਰਾਨੀ ਰੱਖਣ ਅਤੇ ਨੈੱਟਵਰਕ-ਕੇਂਦ੍ਰਿਤ ਯੁੱਧ ਕੌਸ਼ਲ 'ਚ ਵੱਡੀ ਬੜ੍ਹਤ ਮਿਲੇਗੀ।

'ਆਤਮਨਿਰਭਰ ਭਾਰਤ' ਨੂੰ ਮਿਲੇਗਾ ਹੁਲਾਰਾ

ਇਹ ਸੌਦਾ ਸਿਰਫ਼ ਹਥਿਆਰਾਂ ਦੀ ਖਰੀਦ ਤੱਕ ਸੀਮਤ ਨਹੀਂ ਹੈ। ਇਸ 'ਚ 'ਮੇਕ ਇਨ ਇੰਡੀਆ' ਦੇ ਤਹਿਤ ਦੇਸੀ ਉਤਪਾਦਨ ਅਤੇ MRO (ਮੈਨਟੇਨੈਂਸ, ਰਿਪੇਅਰ ਅਤੇ ਓਵਰਹਾਲ) ਸਹੂਲਤਾਂ ਦੇ ਵਿਕਾਸ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉੱਚ ਤਕਨੀਕ ਦੇ ਤਬਾਦਲੇ (Technology Transfer) ਨਾਲ ਭਾਰਤ ਰੱਖਿਆ ਖੇਤਰ 'ਚ ਇਕ ਗਲੋਬਲ ਹੱਬ ਬਣਨ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News