DRDO ਦੀ ਵੱਡੀ ਸਫਲਤਾ, ਮਨੁਖ ਰਹਿਤ ਜਹਾਜ਼ ਦੀ ਪਹਿਲੀ ਉਡਾਣ ਸਫਲ

Saturday, Jul 02, 2022 - 11:16 AM (IST)

DRDO ਦੀ ਵੱਡੀ ਸਫਲਤਾ, ਮਨੁਖ ਰਹਿਤ ਜਹਾਜ਼ ਦੀ ਪਹਿਲੀ ਉਡਾਣ ਸਫਲ

ਬੈਂਗਲੁਰੂ– ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਸ਼ੁੱਕਰਵਾਰ ਕਰਨਾਟਕ ਦੇ ਚਿਤਰਦੁਰਗਾ ਵਿਖੇ ਆਪਣੇ ਪੂਰੀ ਤਰ੍ਹਾਂ ਆਟੋਮੈਟਿਕ ਜਹਾਜ਼ ਦੀ ਪਹਿਲੀ ਉਡਾਣ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਸਬੰਧ ਵਿਚ ਇਕ ਅਧਿਕਾਰਤ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਮਨੁਖ ਰਹਿਤ ਜਹਾਜ਼ ਨੇ ਸਟੀਕਤਾ ਨਾਲ ਉਡਾਣ ਭਰੀ ਅਤੇ ਫਿਰ ਆਸਾਨੀ ਨਾਲ ਉਤਰਿਆ।

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ

ਇਹ ਉਡਾਣ ਭਵਿੱਖ ਦੇ ਮਨੁੱਖ ਰਹਿਤ ਏਅਰਕ੍ਰਾਫਟ ਦੇ ਵਿਕਾਸ ਲਈ ਮਹੱਤਵਪੂਰਨ ਤਕਨੀਕਾਂ ਨੂੰ ਸਾਬਤ ਕਰਨ ਲਈ ਇੱਕ ਵੱਡਾ ਮੀਲ ਪੱਥਰ ਹੈ । ਨਾਲ ਹੀ ਰਣਨੀਤਕ ਰੱਖਿਆ ਤਕਨਾਲੋਜੀਆਂ ਵਿੱਚ ਸਵੈ-ਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਏਰੋਨੌਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏ. ਡੀ. ਈ.) ਬੈਂਗਲੁਰੂ ਵਲੋਂ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ ਜੋ ਡੀ. ਆਰ. ਡੀ. ਓ. ਦੀ ਨਿਗਰਾਨੀ ਹੇਠ ਇੱਕ ਪ੍ਰਮੁੱਖ ਖੋਜ ਪ੍ਰਯੋਗਸ਼ਾਲਾ ਹੈ। ਪ੍ਰੈਸ ਰਿਲੀਜ਼ ਅਨੁਸਾਰ ਇਹ ਇੱਕ ਛੋਟੇ ਟਰਬੋਫੈਨ ਇੰਜਣ ਰਾਹੀਂ ਸੰਚਾਲਿਤ ਹੈ।

ਇਹ ਵੀ ਪੜ੍ਹੋ– YouTube ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ

 

ਹਵਾਈ ਜਹਾਜ਼ ਲਈ ਵਰਤੇ ਜਾਣ ਵਾਲੇ ਏਅਰਫ੍ਰੇਮ, ਅੰਡਰਕੈਰੇਜ ਅਤੇ ਸੰਪੂਰਨ ਫਲਾਈਟ ਕੰਟਰੋਲ ਅਤੇ ਐਵੀਓਨਿਕ ਸਿਸਟਮ ਸਵਦੇਸ਼ੀ ਤੌਰ ’ਤੇ ਵਿਕਸਤ ਕੀਤੇ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ. ਆਰ. ਡੀ. ਓ. ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ– WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ ਜੁੜੇ ਹਨ ਇਹ ਫੀਚਰ


author

Rakesh

Content Editor

Related News