8 ਫੁੱਟ ਲੰਬੇ ਅਜਗਰ ਦੀ ਹੋਈ ਸਿਟੀ ਸਕੈਨ

09/26/2017 5:45:42 PM

ਭੁਵਨੇਸ਼ਵਰ— ਸਿਰ ਦੀ ਸੱਟ 'ਚ ਮਨੁੱਖਾਂ ਦੀ ਸਿਟੀ ਸਕੈਨ ਕਰਨਾ ਆਮ ਗੱਲ ਹੈ ਪਰ ਓਡੀਸ਼ਾ 'ਚ ਇਕ 8 ਫੁੱਟ ਲੰਬੇ ਅਜਗਰ ਦਾ ਸਿਟੀ ਸਕੈਨ ਕੀਤਾ ਗਿਆ। ਇਹ ਅਜਗਰ ਗੰਭੀਰ ਰੂਪ ਨਾਲ ਜ਼ਖਮੀ ਸੀ ਅਤੇ ਇਸ ਦੇ ਸਿਰ ਦੀ ਸੱਟ ਦਾ ਪਤਾ ਲਗਾਉਣ ਲਈ ਇਹ ਸਕੈਨ ਕੀਤੀ ਗਈ ਸੀ। ਸਨੈਕ ਹੈਲਪਲਾਈਨ ਨਾਲ ਜੁੜੇ ਸ਼ੁਭੇਂਦੂ ਮਲਿਕ ਨੇ ਦੱਸਿਆ ਕਿ ਭਾਰਤ 'ਚ ਸੰਭਵਤ: ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਕਿਸੇ ਅਜਗਰ ਦੀ ਸੀਟੀ ਸਕੈਨ ਕੀਤੀ ਗਈ ਹੋਵੇ। 

PunjabKesari
ਉਨ੍ਹਾਂ ਨੇ ਕਿਹਾ ਕਿ ਕੋਈ ਮੈਡੀਕਲ ਮਾਹਿਰਾਂ ਨਾਲ ਸਲਾਹ ਲੈਣ ਦੇ ਬਾਅਦ ਦੇ ਬਾਅਦ ਅਜਗਰ ਦੇ ਸੱਟ ਦਾ ਪਤਾ ਲੱਗਣ ਦੇ ਲਈ ਸੀਟੀ ਸਕੈਨ ਦਾ ਸਹਾਰਾ ਲਿਆ ਗਿਆ। ਸਿਟੀ ਸਕੈਨ 'ਚ ਅਜਗਰ ਦੇ ਸਿਰ 'ਤੇ ਗੰਭੀਰ ਅੰਦਰੂਨੀ ਸੱਟਾਂ ਦਾ ਪਤਾ ਚੱਲਿਆ ਹੈ। ਓਡੀਸ਼ਾ ਦੇ ਇਕ ਪ੍ਰਾਈਵੇਟ ਕਲੀਨਿਕ 'ਚ ਇਹ ਸਿਟੀ ਸਕੈਨ ਕੀਤਾ ਗਿਆ। 

 


Related News