ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਕੀਤਾ ਦਾਖਲ

08/13/2019 2:30:02 PM

ਜੈਪੁਰ (ਵਾਰਤਾ)— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਭਾਵ ਅੱਜ ਰਾਜ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਦੇ ਰੂਪ ਵਿਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਸਿੰਘ ਨੇ ਵਿਧਾਨ ਸਭਾ ਵਿਚ ਚੋਣ ਅਧਿਕਾਰੀ ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਮੌਕੇ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਪ ਮੁੱਖ ਮੰਤਰੀ ਸਚਿਨ ਪਾਇਲਟ, ਕਾਂਗਰਸ ਪ੍ਰਦੇਸ਼ ਮੁਖੀ ਅਵਿਨਾਸ਼ ਪਾਂਡੇ, ਸਿੱਖਿਆ ਰਾਜ ਮੰਤਰੀ ਗੋਵਿੰਦ ਸਿੰਘ ਸਮੇਤ ਹੋਰ ਕਈ ਮੰਤਰੀ ਮੌਜੂਦ ਰਹੇ। ਇੱਥੇ ਦੱਸ ਦੇਈਏ ਕਿ ਮਨਮੋਹਨ ਸਿੰਘ ਦਾ ਰਾਜ ਸਭਾ ਦਾ ਕਾਰਜਕਾਲ ਬੀਤੀ 14 ਜੂਨ ਨੂੰ ਖਤਮ ਹੋ ਗਿਆ ਸੀ। ਕਾਂਗਰਸ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ। ਉਹ ਸਾਲ 1991 ਤੋਂ ਹੁਣ ਤਕ 5 ਵਾਰ ਰਾਜ ਸਭਾ ਲਈ ਚੁਣੇ ਜਾ ਚੁੱਕੇ ਹਨ। ਉਨ੍ਹਾਂ ਨੇ ਇਕ ਵਾਰ ਲੋਕ ਸਭਾ ਚੋਣ ਵੀ ਲੜੀ ਪਰ ਸਫਲ ਨਹੀਂ ਹੋਏ। 
ਰਾਜਸਥਾਨ ਤੋਂ ਪਹਿਲੀ ਵਾਰ ਲੜ ਰਹੇ ਹਨੇ ਚੋਣ—
ਪ੍ਰਸਿੱਧ ਅਰਥਸ਼ਾਸਤਰੀ ਅਤੇ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਪਹਿਲੀ ਵਾਰ ਰਾਜਸਥਾਨ ਤੋਂ ਰਾਜ ਸਭਾ ਚੋਣ ਲੜ ਰਹੇ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਆਸਾਮ ਤੋਂ ਰਾਜ ਸਭਾ ਲਈ ਚੋਣ ਲੜੀ ਸੀ। ਰਾਜਸਥਾਨ ਵਿਚ ਭਾਜਪਾ ਦੇ ਮਦਨਲਾਲ ਸੈਨੀ ਦੇ ਦਿਹਾਂਤ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋਈ ਸੀ। ਇਸ ਤੋਂ ਬਾਅਦ ਇਸ 'ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ, ਜਿਸ 'ਤੇ ਭਾਜਪਾ ਵਲੋਂ ਕੋਈ ਉਮੀਦਵਾਰ ਖੜ੍ਹਾ ਕੀਤਾ ਜਾਂਦਾ ਹੈ ਤਾਂ 26 ਅਗਸਤ ਨੂੰ ਚੋਣਾਂ ਹੋਣਗੀਆਂ। ਜ਼ਿਮਨੀ ਚੋਣ ਲਈ 14 ਅਗਸਤ ਤਕ ਨਾਮਜ਼ਦਗੀ ਕੀਤਾ ਜਾ ਸਕੇਗਾ, ਜਦਕਿ 19 ਅਗਸਤ ਨਾਮ ਵਾਪਸੀ ਦੀ ਆਖਰੀ ਤਰੀਕ ਹੈ।


Tanu

Content Editor

Related News