ਜਜ਼ਬੇ ਨੂੰ ਸਲਾਮ: 92 ਸਾਲ ਦੀ ਉਮਰ ''ਚ ਵੀ ਰੋਜ਼ 40 ਕਿ.ਮੀ. ਸਫ਼ਰ ਕਰਕੇ ਇਲਾਜ ਕਰਨ ਜਾਂਦਾ ਹੈ ਡਾਕਟਰ

Monday, Mar 27, 2023 - 04:44 PM (IST)

ਜਜ਼ਬੇ ਨੂੰ ਸਲਾਮ: 92 ਸਾਲ ਦੀ ਉਮਰ ''ਚ ਵੀ ਰੋਜ਼ 40 ਕਿ.ਮੀ. ਸਫ਼ਰ ਕਰਕੇ ਇਲਾਜ ਕਰਨ ਜਾਂਦਾ ਹੈ ਡਾਕਟਰ

ਗੁਜਰਾਤ- ਉਮਰ 92 ਸਾਲ ਪਰ ਚਿਹਰੇ 'ਤੇ ਜ਼ਰਾ ਵੀ ਥਕਾਨ ਨਹੀਂ। ਅੱਜ ਵੀ ਰੋਜ਼ਾਨਾ 40 ਕਿਲੋਮੀਟਰ ਦਾ ਸਫਰ ਤੈਅ ਕਰਕੇ ਮਰੀਜ਼ਾਂ ਨੂੰ ਦੇਖਣ ਜਾਂਦੇ ਹਨ। ਕਦੇ ਛੁੱਟੀ ਨਹੀਂ ਕਰਦੇ ਤਾਂ ਜੋ ਪੇਂਡੂ ਤਬਕੇ ਦੇ ਗਰੀਬ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ। ਇਹ ਪ੍ਰੇਰਕ ਸ਼ਖਸੀਅਤ ਹਨ ਨਵਸਾਰੀ ਦੇ ਡਾਕਟਰ ਕਪਿਲਰਾਮ ਦਲਪਤਰਾਮ ਪੁਰੋਹਿਤ। ਡਾਕਟਰ ਪੁਰੋਹਿਤ ਕਹਿੰਦੇ ਹਨ ਕਿ ਮਰੀਜ਼ ਦੀ ਸੇਵਾ ਹੋਣੀ ਚਾਹੀਦੀ ਹੈ, ਇਹੀ ਮੇਰਾ ਜੀਵਨ ਮੰਤਰ ਹੈ। ਮਰੀਜ਼ਾਂ ਦੇ ਆਸ਼ੀਰਵਾਦ ਦਾ ਹੀ ਫਲ ਹੈ ਕਿ ਉਮਰ ਦੇ ਇਸ ਪੜਾਅ 'ਚ ਵੀ ਮੈਂ ਪੂਰੀ ਤਰ੍ਹਾਂ ਫਿਟ ਅਤੇ ਤੰਦਰੁਸਤ ਹਾਂ। 

ਡਾਕਟਰ ਪੁਰੋਹਿਤ ਨੂੰ ਦਿਲ ਦਾ ਦੌਰਾ ਪੈ ਚੁੱਕਾ ਹੈ। ਕੋਰੋਨਾ ਨਾਲ ਵੀ ਇਨਫੈਕਟਿਡ ਹੋਏ ਪਰ ਉਨ੍ਹਾਂ ਨੇ ਸੇਵਾਵਾਂ ਜਾਰੀ ਰੱਖੀਆਂ। 35 ਸਾਲਾਂ ਤੋਂ ਇਹੀ ਉਨ੍ਹਾਂ ਦੀ ਰੁਟੀਨ ਹੈ। ਗਰੀਬ ਮਰੀਜ਼ ਉਨ੍ਹਾਂ ਕੋਲ ਇਲਾਜ ਲਈ ਜਾਂਣ 'ਚ ਝਿਜਕਦੇ ਨਹੀਂ ਕਿਉਂਕਿ ਪੈਸੇ ਨਾ ਹੋਣ 'ਤੇ ਮਰੀਜ਼ ਨੂੰ ਕਦੇ ਨਿਰਾਸ਼ ਨਹੀਂ ਹੋਣਾ ਪੈਂਦਾ। ਉਹ ਨਵਸਾਰੀ ਸਥਿਤ ਆਪਣੇ ਘਰੋਂ ਰੋਜ਼ਾਨਾ ਕਲਵਾਡਾ ਦੇ ਵਿਚ ਅਪ-ਡਾਊਨ ਕਰਦੇ ਹਨ। ਸਵੇਰੇ ਸਾਢੇ 8 ਵਜੇ ਕਲੀਨਿਕ ਪਹੁੰਚ ਜਾਂਦੇ ਹਨ। ਸ਼ਾਮ ਦੇ 6 ਵਜੇ ਹੀ ਘਰ ਪਰਤਦੇ ਹਨ। ਆਪਣਾ ਖਾਣਾ ਨਾਲ ਲੈ ਕੇ ਜਾਂਦੇ ਹਨ। ਡਾਕਟਰ ਪੁਰੋਹਿਤ ਸਕੂਲੀ ਪੜ੍ਹਾਈ ਤੋਂ ਬਾਅਦ ਸੀ.ਏ. ਬਣਨਾ ਚਾਹੁੰਦੇ ਸਨ ਪਰ ਪਿਤਾ ਦੀ ਸਲਾਹ 'ਤੇ ਆਯੁਰਵੇਦਿਕ ਅਤੇ ਐਲੋਪੈਥਿਕ 'ਤ ਡੀ.ਏ.ਐੱਮ.ਐੱਫ. (ਬੀ.ਓ.ਐੱਮ.) ਦੀ ਡਿਗਰੀ ਲਈ। 

1956 'ਚ ਸਰਵੋਦਿਆ ਯੋਜਨਾ ਤਹਿਤ ਮਹੁਵਾ ਤਹਿਸੀਲ ਦੇ ਪੁਣਾ ਪਿੰਡ 'ਚ ਬਤੌਰ ਡਾਕਟਰ ਤਾਇਨਾਤੀ ਮਿਲੀ। 30 ਸਾਲਾਂ ਬਾਅਦ ਸਰਵੋਦਿਆ ਯੋਜਨਾ ਬੰਦ ਹੋਣ 'ਤੇ 1988 'ਚ ਉਨ੍ਹਾਂ ਨੇ ਮਹੁਵਾ ਦੇ ਹੀ ਕਲਵਾਡਾ ਪਿੰਡ ਨੂੰ ਆਪਣੀ ਕਰਮਭੂਮੀ ਬਣਾ ਲਿਆ।


author

Rakesh

Content Editor

Related News