ਦਾਜ ਦੀ ਮੰਗ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Monday, Feb 22, 2021 - 02:12 PM (IST)

ਦਾਜ ਦੀ ਮੰਗ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਅੰਬਾਲਾ— ਦਾਜ ਜਿਹੀ ਭੈੜੀ ਪ੍ਰਥਾ ਤੋਂ ਅਜੇ ਸਾਡਾ ਵੀ ਖਹਿੜਾ ਨਹੀਂ ਛੁੱਟਿਆ ਹੈ। ਆਏ ਦਿਨ ਸਹੁਰਿਆਂ ਦੇ ਤਸ਼ੱਦਦ ਤੋਂ ਤੰਗ ਆ ਕੇ ਕਈ ਕੁੜੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਹਰਿਆਣਾ ’ਚ ਵੇਖਣ ਨੂੰ ਮਿਲਿਆ। ਹਰਿਆਣਾ ਦੇ ਅੰਬਾਲਾ ਨੇੜੇ ਪੈਂਦੇ ਕਕਰੂ ਪਿੰਡ ਵਿਚ ਨਵੀਂ ਵਿਆਹੀ ਲਾੜੀ ਦੀ ਸ਼ੱਕੀ ਹਲਾਤਾਂ ਵਿਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਿ੍ਰਤਕਾ ਦਾ ਵਿਆਹ ਮਹਿਜ 3 ਮਹੀਨੇ ਪਹਿਲਾਂ ਹੋਇਆ ਸੀ ਅਤੇ ਕੱਲ੍ਹ ਦੁਪਹਿਰ ਬਾਅਦ ਉਹ ਆਪਣੇ ਕਮਰੇ ਵਿਚ ਮਿ੍ਰਤਕ ਮਿਲੀ। ਮਿ੍ਰਤਕਾ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੈੱਸ ਨੋਟ ਜਾਰੀ, ਕਿਸਾਨ ਮੋਰਚੇ ਨਾਲ ਸਬੰਧਤ ਪੜ੍ਹੋ ਮਹੱਤਵਪੂਰਨ ਜਾਣਕਾਰੀ

ਧੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਮਿ੍ਰਤਕਾ ਦੇ ਪਰਿਵਾਰ ਵਾਲੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਆਪਣੀ ਧੀ ਦੇ ਸਹੁਰੇ ਪੱਖ ’ਤੇ ਗੰਭੀਰ ਇਲਜ਼ਾਮ ਲਾਏ। ਮਿ੍ਰਤਕਾ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕੀਤਾ ਜਾ ਰਿਹਾ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਜਿਹਾ ਕਦਮ ਚੁੱਕਿਆ। ਮਿ੍ਰਤਕਾ ਦੇ ਪਰਿਵਾਰ ਵਾਲੇ ਹੁਣ ਕਾਨੂੰਨ ਤੋਂ ਨਿਆਂ ਦੀ ਗੁਹਾਰ ਲਾ ਰਹੇ ਹਨ।

ਇਹ ਵੀ ਪੜ੍ਹੋ : ਭਾਰਤ-ਪਾਕਿ ਵਿਚਾਲੇ ਥੰਮ੍ਹੀ ਰਿਸ਼ਤਿਆਂ ਦੀ ਡੋਰ, ਸਰਹੱਦ ਪਾਰ ਵਿਆਹ ਪਰ ਲਾੜੀਆਂ ਦੀ ਅਟਕੀ ਵਿਦਾਈ

ਉੱਧਰ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਤਾਂ ਲਾਸ਼ ਬੈੱਡ ’ਤੇ ਪਈ ਸੀ। ਪੁਲਸ ਨੇ ਮਿ੍ਰਤਕਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਫ਼ਿਲਹਾਲ ਮਿ੍ਰਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹਿਰ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੀ ਪੁਲਸ ਅਗਲੇਰੀ ਕਾਰਵਾਈ ਕਰੇਗੀ। 


author

Tanu

Content Editor

Related News